ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਨਗਰ ਪੰਚਾਇਤ ਤਲਵੰਡੀ ਸਾਬੋ ਨੇ ਸ਼ਹਿਰ ਦੀ ਕਰਵਾਈ ਸਜਾਵਟ

ਤਲਵੰਡੀ ਸਾਬੋ – ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜਿੱਥੇ ਸਮੁੱਚੇ ਜਗਤ ਵੱਲੋਂ ਸ਼ਰਧਾ,ਉਤਸ਼ਾਹ ਅਤੇ ਧੂੰਮਧਾਮ ਨਾਲ ਮਨ੍ਹਾਇਆ ਜਾ ਰਿਹਾ ਹੈ ਉੱਥੇ ਸਰਕਾਰੀ ਪੱਧਰ ਤੇ ਵੀ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ੇਸ ਤਿਆਰੀਆਂ ਕੀਤੀਆਂ ਗਈਆਂ ਹਨ ਤੇ ਇਸੇ ਦੇ ਚਲਦਿਆਂ ਨਗਰ ਪੰਚਾਇਤ ਤਲਵੰਡੀ ਸਾਬੋ ਨੇ ਇਤਿਹਾਸਿਕ ਅਤੇ ਪਵਿੱਤਰ ਨਗਰ ਦੀ ਵਿਸ਼ੇਸ ਸਜਾਵਟ ਕੀਤੀ ਹੈ। ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਈ.ਓ ਤਰੁਣ ਕੁਮਾਰ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਰਾਸਤਿਆਂ ਨੂੰ ਸੁੰਦਰ ਦਿੱਖ ਦੇਣ ਦਾ ਯਤਨ ਕੀਤਾ ਗਿਆ ਹੈ ਉੱਥੇ ਸ਼ਹਿਰ ਦੇ ਮੁੱਖ ਨਿਸ਼ਾਨ ਏ ਖਾਲਸਾ ਚੌਂਕ ਅਤੇ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੇ ਸੁੰਦਰ ਦੀਪਮਾਲਾ ਕਰਕੇ ਆਲੌਕਿਕ ਰੂਪ ਦਿੱਤਾ ਗਿਆ ਹੈ ਤਾਂ ਕਿ ਗੁਰਪੁਰਬ ਮਨਾਉਣ ਲਈ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਵਾਲੀਆਂ ਸੰਗਤਾਂ ਵੀ ਇੱਕ ਸੁੰਦਰ ਵਾਤਾਵਰਨ ਦਾ ਅਹਿਸਾਸ ਕਰ ਸਕਣ।ਇਸ ਮੌਕੇ ਸ਼ਹਿਰ ਦੇ ਸਮੂੰਹ ਕੌਂਸਲਰਾਂ ਨੇ ਸ਼ਹਿਰ ਵਾਸੀਆਂ ਨੂੰ ਪ੍ਰਕਾਸ਼ ਪੁਰਬ ਮੌਕੇ ਨਗਰ ਪੰਚਾਇਤ ਦਾ ਸਹਿਯੋਗ ਕਰਦਿਆਂ ਆਪੋ ਆਪਣੇ ਘਰਾਂ ਅੱਗੇ ਸਫਾਈ ਰੱਖਣ ਦੀ ਅਪੀਲ ਕੀਤੀ ਹੈ।

VIA PUNJAB