- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰੂਗ੍ਰਾਮ ਸ਼ਹਿਰ ਦੇ ਸੈਕਟਰ 53 ਵਿੱਚ ਲਗਭਗ 10 ਏਕੜ ਥਾਂ ‘ਤੇ ਲਗਭਗ 184 ਕਰੋੜ ਰੁਪਏ ਲਾਗਤ ਨਾਲ ਕਲਚਰਲ ਸੈਂਟਰ ਬਣਾਇਆ ਜਾਵੇਗਾ – ਮੁੱਖ ਮੰਤਰੀ
ਚੰਡੀਗੜ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਗ੍ਰਾਮ ਸ਼ਹਿਰ ਦੇ ਸੈਕਟਰ 53 ਵਿੱਚ ਲਗਭਗ 10 ਏਕੜ ਥਾਂ ‘ਤੇ ਲਗਭਗ 184 ਕਰੋੜ ਰੁਪਏ ਲਾਗਤ ਨਾਲ ਕਲਚਰਲ ਸੈਂਟਰ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਮਹੇਂਦਰਗੜ ਰੈਲੀ ਤੋਂ ਪਰਤ ਕੇ ਪਿਛਲੀ ਦੇਰ ਸ਼ਾਮ ਗੁਰੂਗ੍ਰਾਮ ਜਿਲੇ ਦੇ ਚਾਰ ਵਿਧਾਨ ਸਭਾ ਚੋਣ ਖੇਤਰਾਂ ਵਿੱਚ ਉਨਾਂ ਵੱਲੋਂ ਸਮੇ-ਸਮੇ ‘ਤੇ ਕੀਤੇ ਗਏ ਐਲਾਨਾ ਦਾ ਕਾਰਜ ਪ੍ਰਗਤੀ ਦੀ ਸਮੀਖਿਅਕ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਗੁਰੂਗ੍ਰਾਮ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਟ੍ਰਾਂਸਫ਼ਰ ਕਰਨ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਦਸਿਆ ਗਿਆ ਕਿ ਪਿੰਡ ਗਾਡੋਲੀ ਕਲਾ ਅਤੇ ਚੋਮੇ ਦੇ ਕੋਲ ਦੋ ਥਾਵਾਂ ਦੀ ਪਹਿਚਾਣ ਕੀਤੀ ਗਈ ਹੈ ਜਿਸ ‘ਤੇ ਕਿਸੇ ਨੂੰ ਏਤਰਾਜ ਨਹੀਂ ਹੈ। ਇਹ ਵੀ ਦਸਿਆ ਗਿਆ ਕਿ ਸਲਾਟਰ ਹਾਊਸ ਐਚ.ਐਸ.ਆਈ.ਆਈ.ਡੀ.ਸੀ. ਵੱਲੋਂ ਪਿੰਡ ਰੋਜਕਾ ਮੇਵ ਵਿੱਚ ਉਪਲੱਬਧ ਕਰਵਾਈ ਗਈ ਲਗਭਗ ਢਾਈ ਏਕੜ ਥਾਂ ‘ਤੇ ਬਣਾਇਆ ਜਾਵੇਗਾ। ਉਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੀ.ਐਮ. ਅਨਾਊਂਸਮੈਂਟ ਨੂੰ ਅਮਲੀ ਜਾਮਾ ਪੁਆਉਣ ਵਿੱਚ ਬੇਲੌੜੀ ਦੇਰੀ ਨਾ ਕਰਨ, ਨਹੀਂ ਤਾਂ ਉਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਨੋਹਰ ਲਾਲ ਇਸ ਮੀਟਿੰਗ ਵਿੱਚ ਕਾਫ਼ੀ ਸਖ਼ਤ ਨਜ਼ਰ ਆਏ ਅਤੇ ਉਨਾਂ ਨੇ ਬਰੀਕੀ ਨਾਲ ਇੱਕ-ਇੱਕ ਐਲਾਨ ‘ਤੇ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ। ਇਹ ਮੀਟਿੰਗ 3 ਘੰਟੇ ਤੋਂ ਵੀ ਵੱਧ ਦੇਰ ਤੱਕ ਚੱਲੀ ਜਿਸ ਵਿੱਚ ਗੁਰੂਗ੍ਰਾਮ ਜਿਲੇ ਦੇ ਚਾਰੋ ਵਿਧਾਨ ਸਭਾ ਖੇਤਰਾਂ ਵਿੱਚ ਲੰਬਿਤ ਸੀ.ਐਮ. ਅਨਾਊਂਸਮੈਂਟ ‘ਤੇ ਚਰਚਾ ਕੀਤੀ ਗਈ। ਇਹਨਾਂ ਵਿੱਚ ਮੁੱਖ ਰੂਪ ਤੋਂ ਗੁਰੂਗ੍ਰਾਮ ਵਿੱਚ ਮਲਟੀਲੇਵਲ ਪਾਰਕਿੰਗ ਬਣਾਉਣ, ਫਾਰੂਖਨਗਰ ਵਿੱਚ ਸਰਕਾਰੀ ਕਾਲਜ ਦੀ ਸਥਾਪਨਾ, ਪਟੋਦੀ ਦਾ ਬਾਈਪਾਸ ਬਣਾਉਣ, ਮਾਨੇਸਰ ਵਿੱਚ ਸਰਕਾਰੀ ਕੰਨਿਆ ਕਾਲਜ ਦੀ ਸਥਾਪਨਾ, ਹੇਲੀ ਮੰਡੀ ਵਿੱਚ ਮਿਨੀ ਬਾਲ ਭਵਨ ਦਾ ਨਿਰਮਾਣ, ਸਿਧਰਾਵਲੀ ਤੋਂ ਪਰਾਸੋਲੀ ਹੁੰਦੇ ਹੋਏ ਲੋਹਚਬਕਾ ਤੱਕ ਸੜਕ ਦਾ ਨਿਰਮਾਣ, ਗੁਰੂਗ੍ਰਾਮ ਦੇ ਸੇਕਟਰ 53 ਵਿੱਚ ਕਲਚਰਲ ਸੈਂਟਰ ਦਾ ਨਿਰਮਾਣ, ਮੀਟ ਦੀਆਂ ਦੁਕਾਨਾਂ ਨੂੰ ਟ੍ਰਾਂਸਫ਼ਰ ਕਰਨ, ਆਟੋ ਮਾਰਕਿਟ ਬਣਾਉਣ, ਕੌਮਾਂਤਰੀ ਪੱਧਰ ਦਾ ਰੇਲਵੇ ਸਟੇਸ਼ਨ ਬਣਾਉਣ, ਗੁਰੂਗ੍ਰਾਮ ਵਿੱਚ ਨਵਾਂ ਬੱਸ ਅੱਡਾ ਬਣਾਉਣ, ਪਿੰਡ ਵਜੀਰਾਬਾਦ, ਸੇਕਟਰ 14 ਆਦਿ ਥਾਵਾਂ ‘ਤੇ ਸਮੁਦਾਇਕ ਕੇਂਦਰਾਂ ਦੇ ਨਿਰਮਾਣ।


