ਗੁਰੂ ਰੰਧਾਵਾਂ ਤੇ 30 ਤੋ ਵੱਧ ਗਾਇਕਾਂ ਨੇ ਆਰੀਅਨਜ਼ ਦੇ ਸਹਿਯੋਗ ਨਾਲ ਕਰਵਾਏ ਗਾਨਾ ਕਰੋਸਬਲੇਡ ਵਿੱਚ ਕੀਤਾ ਪਰਫੋਰਮ

ਮੋਹਾਲੀ – ਈਵਾਈਪੀ ਕ੍ਰਿਏਸ਼ਨ ਅਤੇ ਸਪੀਡ ਰਿਕਾਰਡ ਨੇ ਐਜੁਕੇਸ਼ਨ ਪਾਰਟਨਰ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਸਹਿਯੋਗ ਨਾਲ ਜੇਐਲਪੀਐਲ, ਮੋਹਾਲੀ ਵਿੱਚ ਦੋ ਰੋਜ਼ਾਂ ਸਭ ਤੋਂ ਵੱਡੇ ਮਿਯੂਜ਼ੀਕਲ ਫੈਸਟੀਵਲ-ਗਾਨਾ ਕਰਾਸਬਲੇਡ ਦਾ ਆਯੋਜਨ ਕੀਤਾ ।30 ਤੋਂ ਵੱਧ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਜਿਵੇ ਗੁਰੂ ਰੰਧਾਵਾਂ, ਕੁਲਵਿੰਦਰ ਬਿੱਲਾ, ਬੱਬਲ ਰਾਏ, ਪ੍ਰਭ ਗਿੱਲ, ਮਿਲਿੰਦ ਗਾਬਾ, ਰਫਤਾਰ, ਇੱਕਾ, ਦ ਲੈਂਡਰਸ, ਦੇਸੀ ਕਰੂ, ਕਮਲ ਕੇਹਲੋਂ, ਅਰਮਾਨ ਬੇਦਿਲ, ਇੰਦਰ ਚਹਿਲ, ਨਿਰਮਾਣ, ਗੋਲਡ ਬੁਆਏ, ਆਤਿਸ਼, ਸਾਰਾ ਗੁਰਪਾਲ, ਗੁਰਨਜਰ ਚੱਠਾ ਅਤੇ ਕਈ ਹੋਰਨਾ ਨੇ ਇਸ ਮੌਕੇ ਤੇ ਮਨੋਰੰਜਨ ਕੀਤਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ. ਅੰਸ਼ੂ ਕਟਾਰੀਆ ਨੇ ਇਸ ਦੋ ਰੋਜ਼ਾਂ ਮਿਯੂਜ਼ੀਕਲ ਕੌਂਸਰਟ ਦੇ ਸਫਲ ਸਮਾਪਨ ਤੇ ਟੀਮ ਗਾਨਾ ਕਰਾਸਬਲੇਡ ਨੂੰ ਵਧਾਈ ਦਿੱਤੀ। ਪੂਰੇ ਉੱਤਰੀ ਭਾਰਤ ਤੋ 10,000 ਤੋਂ ਜਿਆਦਾ ਲੋਕਾਂ ਨੇ ਮਿਯੂਜ਼ੀਕਲ ਨਾਈਟ ਦੇ ਦੌਰਾਨ ਵੱਖ-ਵੱਖ ਫਨ ਗੇਮਸ, ਗਤੀਵਿਧੀਆਂ ਵਿੱਚ ਹਿੱਸਾ ਲਿਆ। ਆਰੀਅਨਜ਼ ਨੇ ਫੈਸਟੀਵਲ ਦੇ ਦੋ ਦਿਨ ਕਲਾਕਾਰਾਂ ਨੂੰ ਸਨਮਾਨਿਤ ਕੀਤਾ।

VIA PUNJAB