- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੈਂਗਸਟਰ ਨੂੰ ਪੁਲਿਸ ਹਿਰਾਸਤ ‘ਚੋਂ ਭਜਾਉਣ ਵਾਲੇ 2 ਦੋਸ਼ੀ ਕਾਬੂ
ਦੋਸ਼ੀਆਂ ਕੋਲੋ 2 ਪਿਸਤੌਲ 12 ਜਿੰਦਾ ਕਾਰਤੂਸ ਬਰਾਮਦ
ਲੁਧਿਆਣਾ – ਥਾਣਾ ਸਰਾਭਾ ਨਗਰ ਦੀ ਪੁਲਸ ਪਾਰਟੀ ਨੇ ਅਗਰ ਨਗਰ ਬੱਸ ਸਟਾਪ ਦੇ ਪਿੱਛੇ ਛਾਪੇਮਾਰੀ ਕਰਕੇ ਬਠਿੰਡਾ ਜੇਲ ਚ ਬੰਦ ਗੈਂਗਸਟਰ ਨੂੰ ਪੁਲਸ ਹਿਰਾਸਤ ਚੋ ਭਜਾਉਣ ਵਾਲੇ 2 ਦੋਸ਼ੀਆਂ ਨੂੰ ਕਾਰ ਲੁੱਟਣ ਦੀ ਯੋਜਨਾ ਬਣਾਉਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 1 ਪਿਸੱਤਲ 32 ਬੋਰ 1 ਦੇਸੀ ਕੱਟਾ 315 ਬੋਰ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਡੀ ਸੀ ਪੀ ਕ੍ਰਾਈਮ ਸਿਮ੍ਰਤਪਾਲ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਏ ਡੀ ਸੀ ਪੀ 3 ਗੁਰਪ੍ਰੀਤ ਕੌਰ ਪੁਰੇਵਾਲ , ਏ ਸੀ ਪੀ ਸਮੀਰ ਵਰਮਾ ਅਤੇ ਥਾਣਾ ਸਰਾਭਾ ਨਗਰ ਮੁਖੀ ਮਧੂਬਾਲਾ ਦੀ ਅਗਵਾਈ ਵਾਲੀ ਪੁਲਸ ਟੀਮ ਦੇ ਐਸ ਆਈ ਜਸਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਅਗਰ ਨਗਰ ਬੱਸ ਸਟਾਪ ਦੇ ਪਿੱਛੇ ਸੁਨਸਾਨ ਜਗ੍ਹਾ ਤੇ ਲੁਟੇਰਾ ਗਿਰੋਹ ਦੇ ਮੈਂਬਰ ਕਾਰ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਕੇ ਲੁੱਟ ਦੀ ਯੋਜਨਾ ਬਣਾ ਰਹੇ 2 ਲੁਟੇਰਿਆਂ ਨੂੰ ਮੌਕੇ ਤੇ ਅਸਲੇ ਸਮੇਤ ਕਾਬੂ ਕਰ ਲਿਆ ਜਦ ਕਿ ਉਹਨਾਂ ਦੇ 2 ਸਾਥੀ ਭੱਜਣ ਚ ਕਾਮਯਾਬ ਹੋ ਗਏ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਨਿਵਾਸੀ ਹਰਸਿਮਰਨ ਸਿੰਘ ਉਰਫ ਸਿਮਾ ਅਤੇ ਇੰਦਰਜੀਤ ਸਿੰਘ ਉਰਫ ਇੰਦਰ ਵਜੋਂ ਹੋਈ ਜਦ ਕਿ ਇਹਨਾਂ ਦੇ ਫਰਾਰ 2 ਸਾਥੀਆਂ ਦੀ ਪਹਿਚਾਣ ਮੋਗਾ ਦੇ ਪਿੰਡ ਬੋਡੇ ਨਿਵਾਸੀ ਮਨਦੀਪ ਸਿੰਘ ਉਰਫ ਚਾਂਦੀ ਅਤੇ ਜਬਰਜੰਗ ਸਿੰਘ ਉਰਫ ਜਬਰਾ ਵਜੋਂ ਹੋਈ ਪੁਲਸ ਅਨੁਸਾਰ ਇਹਨਾਂ ਦੋਸ਼ੀਆਂ ਤੇ ਮੋਗਾ ਚ ਕਾਰ ਲੁੱਟਣ ਦਾ ਮੁਕੱਦਮਾ ਦਰਜ ਹੈ ਅਤੇ ਇਹਨਾਂ ਚਾਰਾ ਦੋਸ਼ੀਆਂ ਨੇ 13 ਦਸੰਬਰ 2019 ਨੂੰ ਬਠਿੰਡਾ ਦੀ ਜੇਲ ਚ ਬੰਦ ਨਾਮੀ ਗੈਂਗਸਟਰ ਭਗਵਾਨ ਸਿੰਘ ਉਰਫ ਗੱਗੀ ਨੂੰ ਪੇਸ਼ੀ ਤੋ ਵਾਪਿਸ ਬਠਿੰਡਾ ਜੇਲ ਚ ਲਿਜਾਂਦੇ ਹੋਏ ਪਿੰਡ ਪਾਤੜਾਂ ਮੁਨਕ ਕੋਲ ਪੁਲਸ ਪਾਰਟੀ ਦੇ ਗੋਲੀਆਂ ਚਲਾ ਕੇ ਗੈਂਗਸਟਰ ਨੂੰ ਪੁਲਸ ਹਿਰਾਸਤ ਚੋ ਭਜਾਇਆ ਸੀ ਇਸ ਦੌਰਾਨ ਸਿਪਾਹੀ ਚਰਨਜੀਤ ਸਿੰਘ ਦੇ ਪੱਟ ਤੇ ਗੋਲੀ ਵੀ ਲੱਗੀ ਸੀ ਪੁਲਸ ਅਨੁਸਾਰ ਫੜੇ ਗਏ ਦੋਸ਼ੀ ਹਰਸਿਮਰਨ ਸਿੰਘ ਉਰਫ ਸਿਮਾ ਤੇ ਮੋਗਾ ਜਿਲੇ ਦੇ ਥਾਣਾ ਸਿਟੀ ਚ 3 ਮਾਮਲੇ ਦਰਜ ਹਨ ਅਤੇ ਦੋਸ਼ੀ ਇੰਦਰਜੀਤ ਸਿੰਘ ਉਰਫ ਇੰਦਰ ਤੇ 2 ਮਾਮਲੇ ਦਰਜ ਹਨ ਪੁਲਸ ਅਨੁਸਾਰ ਫੜੇ ਗਏ ਦੋਨਾਂ ਦੋਸ਼ੀਆਂ ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਉਹਨਾਂ ਰਿਮਾਂਡ ਹਾਸਿਲ ਕੀਤਾ ਕੀਤਾ ਗਿਆ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


