- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੈਜੂਏਟ ਤੇ ਪੋਸਟ ਗ੍ਰੈਜੂਏਟ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ਾਂ ਅਨੁਸਾਰ ਵੇਤਨਮਾਨ ਦਾ ਫਾਇਦਾ ਦੇਣ ਨੂੰ ਪ੍ਰਵਾਨਗੀ ਦਿੱਤੀ – ਖਜਾਨਾ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਸੂਬੇ ਦੀ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਕੰਮ ਕਰਦੇ ਅਧਿਆਪਕ ਤੇ ਉਨ੍ਹਾਂ ਦੇ ਬਰਾਬਰ ਕੈਡਰ ਵਾਲੇ ਕਰਮਚਾਰੀਆਂ ਦੀ ਤਰ੍ਹਾਂ ਗੈਜੂਏਟ ਤੇ ਪੋਸਟ ਗ੍ਰੈਜੂਏਟ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਵੀ ਸਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ਾਂ ਅਨੁਸਾਰ ਸੋਧੀ ਵੇਤਨਮਾਨ ਦਾ ਫਾਇਦਾ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ. ਕੈਪਟਨ ਅਭਿਮਨਿਊ ਨੇ ਕਿਹਾ ਕਿ ਗੈਜੂਏਟ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਤਨਖਾਹ ਅਸੋਸਿਏਟ ਪ੍ਰੋਫੈਸਰ ਦੇ ਬਰਾਬਰ 1,31,400 ਰੁਪਏ ਅਤੇ 2000 ਰੁਪਏ ਮਹੀਨਾ ਵਿਸ਼ੇਸ਼ ਭੱਤੇ ਨਾਲ ਨਿਰਧਾਰਿਤ ਹੋਵੇਗਾ, ਜਦੋਂ ਕਿ ਪੋਸਟ ਗ੍ਰੈਜੂਏਟ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਮਾਮਲੇ ਵਿਚ ਇਹ 1,44,200 ਰੁਪਏ ਅਤੇ 3000 ਰੁਪਏ ਮਹੀਨਾ ਵਿਸ਼ੇਸ਼ ਭੱਤਾ ਨਾਲ ਨਿਰਧਾਰਿਤ ਹੋਵੇਗਾ. ਉਨ੍ਹਾਂ ਦਸਿਆ ਕਿ ਜਿੰਨ੍ਹਾਂ ਅਧਿਆਪਕਾਂ ਨੂੰ ਪ੍ਰਿੰਸੀਪਲਾਂ ਵੱਜੋਂ ਨਿਯੁਕਤ ਕੀਤਾ ਜਾਵੇਗਾ, ਉਨ੍ਹਾਂ ਦਾ ਮੌਜ਼ੂਦਾ ਵੇਤਨਮਾਨ ਬਣਾਇਆ ਰਹੇਗਾ. ਉਨ੍ਹਾਂ ਦਸਿਆ ਕਿ ਜੋ ਪ੍ਰਿੰਸੀਪਲ ਆਪਣੇ ਮੁੱਖ ਵਿਦਿਅਕ ਅਹੁੱਦੇ ਵਿਚ ਅਧਿਆਪਕ ਵੱਜੋਂ ਰਹਿਣਗੇ, ਉਨ੍ਹਾਂ ਨੂੰ ਨੋਸ਼ਨਲ ਤਰੱਕੀ ਦਿੱਤੀ ਜਾਵੇਗੀ, ਜਦੋਂ ਕਿ ਉਹ ਪ੍ਰਿੰਸੀਪਲ ਵੱਜੋਂ ਕੰਮ ਕਰਨਗੇ. ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਜੋ ਆਪਣੇ ਸਬੰਧਤ ਵਿਦਿਅਕ ਅਹੁੱਦਾ ਵਾਪਿਸ ਜਾਵੇਗਾ, ਉਨ੍ਹਾਂ ਨੂੰ ਪ੍ਰਿੰਸੀਪਲ ਵੱਜੋਂ ਦਿੱਤੇ ਜਾਣ ਵਾਲੀ ਤਨਖਾਹ ਨਹੀਂ ਮਿਲੇਗੀ. ਖਜਾਨਾ ਮੰਤਰੀ ਨੇ ਦਸਿਆ ਕਿ ਇਹ ਪ੍ਰਵਾਨਗੀ ਕੇਂਦਰੀ ਮਨੁੱਖੀ ਸੋਰਤ ਮੰਤਰਾਲੇ ਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਗੈ੍ਰਜੂਏਟ ਤੇ ਪੋਸਟ ਗ੍ਰੈਜੂਏਟ ਕਾਲਜਾਂ ਦੇ ਪ੍ਰਿੰਸੀਪਲ ਨੂੰ ਵੱਖ-ਵੱਖ ਤਨਖਾਹ ਉਪਲੱਬਧ ਕਰਵਾਉਣ ਦੀ ਮੱਦੇਨਜ਼ਰ ਪ੍ਰਦਾਨ ਕੀਤੀ ਗਈ ਹੈ.


