ਚੀਨੀ ਫੌਜ ਵੱਲੋਂ ਭਾਰਤੀ ਖੇਤਰ ਵਿੱਚ ਕੋਈ ਘੁਸਪੈਠ ਨਹੀਂ ਹੋਈ : ਫੌਜ ਮੁਖੀ

ਨਵੀਂ ਦਿੱਲੀ – ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਚੀਨ ਵੱਲੋਂ ਘੁਸਪੈਠ ਕਰਨ ਤੇ ਕਿਹਾ ਹੈ ਕਿ ਕੋਈ ਘੁਸਪੈਠ ਨਹੀ ਹੋਈ ਹੈ ਅਤੇ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ| ਚੀਨ ਨਾਲ ਫਲੈਗ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ| ਜਿਕਰਯੋਗ ਹੈ ਕਿ ਚੀਨ ਦੀ ਫੌਜ ਨੇ ਇੱਕ ਵਾਰ ਫਿਰ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਕੀਤੀ ਹੈ| ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਲੱਦਾਖ ਵਿੱਚ ਪੂਰਬੀ ਡੇਮਚੋਕ ਇਲਾਕੇ ਵਿੱਚ 6 ਕਿਲੋਮੀਟਰ ਅੰਦਰ ਤੱਕ ਘੁਸਪੈਠ ਕੀਤੀ ਹੈ ਅਤੇ ਆਪਣਾ ਝੰਡਾ ਲਹਿਰਾਇਆ ਹੈ| ਚੀਨ ਦੀ ਫੌਜ ਨੇ ਅਜਿਹੇ ਸਮੇਂ ਤੇ ਘੁਸਪੈਠ ਕੀਤੀ ਹੈ ਜਦੋਂ ਸਥਾਨਿਕ ਲੋਕ ਤਿੱਬਤੀ ਧਰਮਗੁਰੂ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਸੀ| ਇਸ ਤੋਂ ਇਲਾਵਾ ਡੇਮਚੋਕ ਦੇ ਸਰਪੰਚ ਨੇ ਚੀਨ ਦੀ ਫੌਜ ਵਲੋਂ ਘੁਸਪੈਠ ਦੀ ਪੁਸ਼ਟੀ ਕੀਤੀ ਹੈ| ਇਹ ਫੌਜੀ ਵਾਹਨਾਂ ਵਿੱਚ ਸਵਾਰ ਹੋ ਕੇ ਭਾਰਤੀ ਇਲਾਕੇ ਵਿੱਚ ਆਏ ਅਤੇ ਚੀਨ ਦਾ ਝੰਡਾ ਲਹਿਰਾਇਆ| ਡੇਮਚੋਕ ਦੇ ਸਰਪੰਚ ਉਰਗੇਨ ਚੋਦੋਨ ਨੇ ਦੱਸਿਆ ਕਿ ਚੀਨ ਦੇ ਫੌਜੀ ਦਾ ਭਾਰਤੀ ਹੱਦ ਵਿੱਚ ਆਉਣ ਦਾ ਮਕਸਦ ਕੁਝ ਹੋਰ ਨਜ਼ਰ ਆ ਰਿਹਾ ਹੈ|

VIA PUNJAB