- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਦੀ ਜਾਂਚ ਕਰਨਗੇ ਸੇਵਾਮੁਕਤ ਜਸਟਿਸ ਪਟਨਾਇਕ
ਸੀ.ਬੀ.ਆਈ, ਆਈ.ਬੀ. ਅਤੇ ਦਿੱਲੀ ਪੁਲਿਸ ਨੂੰ ਜਾਂਚ ’ਚ ਸਹਿਯੋਗ ਦੇ ਹੁਕਮ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੁੱਖ ਜੱਜ ਖਿਲਾਫ ਕੁਝ ਸ਼ੱਕੀ ਲੋਕਾਂ ਵੱਲੋਂ ਰਚੀ ਗਈ ਕਥਿਤ ਸਾਜ਼ਿਸ਼ ਦੀ ਜਾਂਚ ਲਈ ਸਰਵਉਚ ਅਦਾਲਤ ਨੇ ਸੁਪਰੀਮ ਕੋਰਟ ਦੇ ਸਾਬਕਾ ਜਜ ਸ੍ਰੀ ਅਨੰਗ ਕੁਮਾਰ ਪਟਨਾਇਕ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਹ ਸੁਪਰੀਮ ਕੋਰਟ ਦੇ ਵਕੀਲ ਉਤਸਵ ਬੈਂਸ ਵੱਲੋਂ ਕੀਤੇ ਗਏ ਖੁਲਾਸਿਆਂ ਦੀ ਗਹਿਰਾਈ ਨਾਲ ਜਾਂਚ ਦੀ ਨਿਗਰਾਨੀ ਕਰਨਗੇ। ਇਸ ਜਾਂਚ ਵਿੱਚ ਸੀਬੀਆਈ, ਆਈਬੀ ਅਤੇ ਦਿੱਲੀ ਪੁਲਿਸ ਵੀ ਸਹਿਯੋਗ ਕਰੇਗੀ। ਅਦਾਲਤ ਨੇ ਇਸ ਸਬੰਧੀ ਤਿੰਨੇ ਏਜੰਸੀਆਂ ਨੂੰ ਆਦੇਸ਼ ਦਿੱਤੇ ਹਨ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.), ਇੰਟੈਲੀਜੈਂਸ ਬਿਊਰੋ ਤੇ ਦਿਲੀ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜਸਟਿਸ ਪਟਨਾਇਕ ਨੂੰ ਜ਼ਰੂਰਤ ਵੇਲੇ ਹਰ ਤਰ੍ਹਾਂ ਨਾਲ ਸਹਿਯੋਗ ਦੇਣ। ਸੁਪਰੀਮ ਕੋਰਟ ਨੇ ਕਿਹਾ ਕਿ ਜਸਟਿਸ ਪਟਨਾਇਕ ਦੀ ਜਾਂਚ ਦੇ ਨਤੀਜੇ ਚੀਫ਼ ਜਸਟਿਸ ਵਿਰੁਧ ਸ਼ਿਕਾਇਤ ਦੀ ਜਾਂਚ ਕਰ ਲਈ ਅੰਦਰੂਨੀ ਜਾਂਚ ਕਮੇਟੀ ਨੂੰ ਪ੍ਰਭਾਵਿਤ ਨਹੀਂ ਕਰਨਗੇ। ਸੁਪਰੀਮ ਕੋਰਟ ਨੇ ਨਿਆਂ ਪਾਲਿਕਾ ਉਤੇ ਸੋਚ–ਸਮਝ ਕੇ ਕੀਤੇ ਜਾ ਰਹੇ ਹਮਲੇ ਉਤੇ ਵੀਰਵਾਰ ਨੂੰ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਹੁਣ ਇਸ ਦੇਸ਼ ਦੇ ਅਮੀਰ ਤੇ ਤਾਕਤਵਰ ਲੋਕਾਂ ਨੂੰ ਇਹ ਦਸਣ ਦਾ ਸਮਾਂ ਆ ਗਿਆ ਹੈ ਕਿ ਉਹ ਅਗ ਨਾਲ ਖੇਡ ਰਹੇ ਹਨ ਤੇ ਇਹ ਰੁਕ ਜਾਣਾ ਚਾਹੀਦਾ ਹੈ। ਰਿਟਾਇਰਡ ਜਸਟਿਸ ਏ.ਕੇ. ਪਟਨਾਇਕ ਦੀ ਪ੍ਰਧਾਨਗੀ ਹੇਠ ਜਾਂਚ–ਟੀਮ ਬਣਾਈ ਗਈ ਹੈ, ਇਸ ਵਿਚ ਉਨ੍ਹਾਂ ਦੀ ਮਦਦ ਸੀ.ਬੀ.ਆਈ, ਇੰਟੈਲੀਜੈਂਸ ਬਿਊਰੋ ਤੇ ਦਿਲੀ ਪੁਲਿਸ ਕਰਨਗੇ। ਸੁਪਰੀਮ ਕੋਰਟ ਇਕ ਵਕੀਲ ਉਤਸਵ ਸਿੰਘ ਬੈਂਸ ਦੇ ਉਨ੍ਹਾਂ ਦਾਅਵਿਆਂ ਦੀ ਸੁਣਵਾਈ ਕਰ ਰਹੀ ਸੀ, ਜਿਸ ਵਿਚ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਫਸਾਉਣ ਲਈ ਇਕ ਵਡੀ ਸਾਜ਼ਿਸ਼ ਰਚਣ ਦੀ ਗਲ ਆਖੀ ਗਈ ਹੈ। ਜ਼ਿਕਰਯੋਗ ਹੈ ਕਿ ਬੁਧਵਾਰ ਨੂੰ ਵਕੀਲ ਉਤਸਵ ਬੈਂਸ ਵਲੋਂ ਦਾਇਰ ਹਲਫਨਾਮਿਆਂ ’ਚ ਕੀਤੇ ਗਏ ਸਾਜ਼ਿਸ਼ ਦੇ ਦੋਸ਼ਾਂ ਨੂੰ ਗੰਭੀਰ ਮੰਨਦਿਆਂ ਕੋਰਟ ਨੇ ਸੀ.ਬੀ.ਆਈ. ਡਾਇਰੈਕਟਰ ਤੇ ਪੁਲਿਸ ਮੁਖੀਆਂ ਨੂੰ ਬੁਲਾ ਕੇ ਮਾਮਲੇ ’ਤੇ ਚਰਚਾ ਕੀਤੀ ਸੀ। ਸ੍ਰੀ ਗੋਗੋਈ ’ਤੇ ਲਗੇ ਗੈਰਮਰਿਆਦਾ ਆਚਰਨ ਦੇ ਦੋਸ਼ਾਂ ਦੇ ਪਿਛੇ ਵਡੀ ਸਾਜ਼ਿਸ਼ ਤੇ ਫਿਕਸਰ ਕਾਰਪੋਰੇਟ ਲੌਬੀ ਹੋਣ ਦੇ ਦੋਸ਼ ਲਾਏ ਹਨ। ਇਸ ’ਤੇ ਬੁਧਵਾਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਸਾਫ ਕੀਤਾ ਸੀ ਕਿ ਕੋਰਟ ’ਚ ਫਿਕਸਰਾਂ ਦੀ ਕੋਈ ਭੂਮੀਕਾ ਨਹੀਂ ਹੈ। ਜੇਕਰ ਕੋਰਟ ’ਚ ਕੋਈ ਫਿਕਸਿੰਗ ਰੈਕੇਟ ਚਲ ਰਿਹਾ ਹੈ ਤਾਂ ਉਸ ਦੀ ਜੜ੍ਹ ਤਕ ਜਾਵਾਂਗੇ।


