- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੋਣ ਕਮਿਸ਼ਨ ਵੱਲੋਂ ਵੀ.ਵੀ.ਪੈਟ. ਬਾਰੇ ਵਿਰੋਧੀ ਧਿਰ ਦੀ ਮੰਗ ਮੁੱਢੋਂ ਰੱਦ
ਨਵੀਂ ਦਿੱਲੀ – ਆਈ.ਸੀ.ਸੀ. ਵਿਸ਼ਵ ਕੱਪ 2019 ਲਈ ਭਾਰਤੀ ਟੀਮ ਅੱਜ ਇੰਗਲੈਂਡ ਪਹੁੰਚ ਗਈ। 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਬੇਹੱਦ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ 30 ਮਈ ਤੋਂ 14 ਜੁਲਾਈ ਤੱਕ ਚੱਲੇਗਾ। ਕਪਤਾਨ ਵਿਰਾਟ ਕੋਹਲੀ ਨੇ ਸਾਫ ਤੌਰ ‘ਤੇ ਕਿਹਾ ਕਿ ਵਿਸ਼ਵ ਕੱਪ ਵਿੱਚ ਜੋ ਵੀ ਟੀਮ ਦਬਾਅ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ, ਉਹ ਕਾਮਯਾਬ ਹੋਵੇਗੀ। ਵਿਰਾਟ ਨੇ ਕਿਹਾ ਕਿ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਦਬਾਅ ਨੂੰ ਕਿਵੇਂ ਹੈਂਡਲ ਕਰਦੇ ਹੋ, ਨਾ ਕਿ ਕੰਡੀਸ਼ਨਜ ਨੂੰ। ਸਾਡੇ ਸਾਰੇ ਗੇਂਦਬਾਜ ਫ੍ਰੈਸ਼ ਹਨ ਅਤੇ ਕੋਈ ਵੀ ਥੱਕਿਆ ਹੋਇਆ ਨਜ਼ਰ ਨਹੀਂ ਆ ਰਿਹਾ। ਇਸੇ ਮਹੀਨੇ 12 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਖ਼ਤਮ ਹੋਇਆ ਹੈ। ਵਿਸ਼ਵ ਕੱਪ-2019 ਲਈ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੇ ਮਿਲਕੇ ਪ੍ਰੈੱਸ ਕਾਨਫਰੰਸ ਵੀ ਕੀਤੀ। ਸ਼ਾਸਤਰੀ ਨੇ ਸਾਫ਼ ਕੀਤਾ ਕਿ ਕੇਦਾਰ ਜਾਧਵ ਪੂਰੀ ਤਰ੍ਹਾਂ ਫਿੱਟ ਹੈ ਅਤੇ ਟੀਮ ਨਾਲ ਜਾ ਰਹੇ ਹਨ। ਟੀਮ ਦੇ ਕੋਚ ਸ਼ਾਸਤਰੀ ਨੇ ਧੌਨੀ ਨੂੰ ਕਾਫੀ ਅਹਿਮ ਦੱਸਿਆ। ਸ਼ਾਸਤਰੀ ਨੇ ਕਿਹਾ ਕਿ ਉਹ ਟੀਮ ਲਈ ਕਾਫ਼ੀ ਅਹਿਮ ਹਨ। ਇਕ ਸਾਬਕਾ ਕਪਤਾਨ ਹੋਣ ਦੇ ਨਾਂਅ ‘ਤੇ ਉਹ ਕਈ ਤਰ੍ਹਾਂ ਨਾਲ ਟੀਮ ਦੀ ਮਦਦ ਕਰ ਸਕਦੇ ਹਨ। ਇੱਕ ਖਿਡਾਰੀ ਦੇ ਤੌਰ ‘ਤੇ ਵੀ ਉਹ ਸ਼ਾਨਦਾਰ ਹਨ।


