- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੌਥੇ ਸਨਅਤੀ ਇਨਕਲਾਬ ਲਈ ਕੰਮ ਕਰੇ ਆਈਆਈਟੀ: ਰਾਸ਼ਟਰਪਤੀ
ਹੈਦਰਾਬਾਦ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਆਈਆਈਟੀ ਹੈਦਰਾਬਾਦ ਚੌਥੇ ਸਨਅਤੀ ਇਨਕਲਾਬ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰੇ ਕਿਉਂਕਿ ਇਹੀ ਇਨਕਲਾਬ ‘21ਵੀਂ ਸਦੀ ਦੀ ਪਟਕਥਾ ਲਿਖੇਗਾ।’ ਰਾਸ਼ਟਰਪਤੀ ਇਥੋਂ ਨੇੜੇ ਕਾਂਡੀ ਵਿਖੇ ਆਈਆਈਟੀ ਹੈਦਰਾਬਾਦ ਦੀ ਸੱਤਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸੰਸਥਾ ਨੂੰ ਅਪੀਲ ਕੀਤੀ ਕਿ ਉਹ ਬੰਦ ਪਏ ਦਰਵਾਜ਼ਿਆਂ ਨੂੰ ਖੋਲ੍ਹਦਿਆਂ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਹੱਲਾਸ਼ੇਰੀ ਦੇਣ। ਰਾਸ਼ਟਰਪਤੀ ਨੇ ਕਿਹਾ ਕਿ ਮੁਲਕ ਆਈਆਈਟੀ-ਐੱਚ ਦੀ ਸਫ਼ਲਤਾ ਨੂੰ ਨਾ ਸਿਰਫ਼ ਆਪਣੇ ਲਈ ਯਕੀਨੀ ਬਣਾਏ ਜੀਵਨ ਤੱਤ ਅਤੇ ਨਤੀਜਿਆਂ ਤੋਂ ਬਲਕਿ ਪੂਰੇ ਹੈਦਰਾਬਾਦ ਦੀ ਗਿਆਨ ਰੂਪੀ ਪਰਿਆਵਰਣ ਪ੍ਰਬੰਧ ਦੀ ਕਸੌਟੀ ’ਤੇ ਪਰਖੇਗਾ। ਸ੍ਰੀ ਕੋਵਿੰਦ ਨੇ ਕਿਹਾ, ‘ਦੂਜੀ ਪੀੜ੍ਹੀ ਦੇ ਆਈਆਈਟੀ ਹੋਣ ਦੇ ਨਾਤੇ ਇਹ ਜ਼ਰੂਰੀ ਹੈ ਕਿ ਆਈਆਈਆਈਟੀ ਹੈਦਰਾਬਾਦ ਬੀਤੇ ਦੇ ਮਾਡਲਾਂ ਤੋਂ ਸਬਕ ਲਏ। ਅੱਜ ਹਾਲਾਤ 1950ਵਿਆਂ ਤੇ 1960ਵਿਆਂ ਨਾਲੋਂ ਵੱਖਰੇ ਹਨ। ਭਾਰਤ ਬਦਲ ਚੁੱਕਾ ਹੈ। ਤਕਨੀਕੀ ਤੇ ਇੰਜਨੀਅਰਿੰਗ ਸੁਧਾਰ ਪਹਿਲਾਂ ਨਾਲੋਂ ਵਿਕਸਿਤ ਹੋ ਚੁੱਕੇ ਹਨ। ਸਾਡੀਆਂ ਰੀਝਾਂ ਛੇ ਦਹਾਕੇ ਪਹਿਲਾਂ ਸਿਰਜੇ ਭਾਰੀ ਸਨਅਤੀ ਬੇਸ ਤਕ ਸੀਮਤ ਨਹੀਂ ਰਹੀਆਂ।’


