ਚੱਕਰਵਰਤੀ ਤੂਫਾਨ ਫੈਨੀ ਕਾਰਨ ਓਡੀਸ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 64 ਤੱਕ ਪਹੁੰਚੀ

ਭੁਵੇਨਸ਼ਵਰ –  ਓਡੀਸ਼ਾ ਵਿੱਚ ਪਿਛਲੇ ਦਿਨੀਂ ਆਏ ਚੱਕਰਵਰਤੀ ਤੂਫਾਨ ਫੈਨੀ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 64 ਹੋ ਗਈ ਹੈ| ਸੂਬਾ ਸਰਕਾਰ ਨੇ 21 ਹੋਰ ਵਿਅਕਤੀਆਂ ਦੇ ਮਰਨ ਦੀ ਪੁਸ਼ਟੀ ਕੀਤੀ| ਅਧਿਕਾਰੀ ਨੇ ਦੱਸਿਆ ਕਿ 3 ਮਈ ਨੂੰ 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਏ ਚੱਕਰਵਰਤੀ ਤੂਫਾਨ ਵਿੱਚ ਘੱਟ ਤੋਂ ਘੱਟ 241 ਵਿਅਕਤੀ ਜ਼ਖਮੀ ਹੋ ਗਏ| ਸ਼ਨੀਵਾਰ ਨੂੰ ਮ੍ਰਿਤਕਾਂ ਦੀ ਗਿਣਤੀ 43 ਸੀ, ਜੋ ਹੁਣ ਵੱਧ ਕੇ 64 ਹੋ ਗਈ ਹੈ| ਸੂਬੇ ਆਫਤ ਮੁਹਿੰਮ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੁਰੀ ਜ਼ਿਲੇ ਵਿੱਚ ਸਭ ਤੋਂ ਜ਼ਿਆਦਾ 39 ਵਿਅਕਤੀਆਂ ਦੀ ਮੌਤ ਹੋਈ| ਇਸ ਤੋਂ ਬਾਅਦ ਖੁਰਦ ਜ਼ਿਲੇ ਵਿੱਚ 9, ਕਟਕ ਵਿੱਚ 6, ਮਯੂਭੰਜ ਵਿੱਚ 4, ਕੇਂਦਰਪਾੜਾ ਅਤੇ ਜਾਜਪੁਰ ਵਿੱਚ 3 ਵਿਅਕਤੀਆਂ ਦੀ ਮੌਤ ਹੋਈ| ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਓਡੀਸ਼ਾ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਦੌਰੇ ਤੇ ਸੀ| ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਓਡੀਸ਼ਾ ਨੂੰ 1 ਹਜ਼ਾਰ ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਅਤੇ ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ|

VIA PUNJAB