ਜਲਦ ਹੀ ਪਿੰਡਾਂ ਵਿੱਚ ਚੱਲਣਗੇ ਸੀ.ਐਨ.ਜੀ. ਵਾਹਨ : ਮੋਦੀ

ਨਵੀਂ ਦਿੱਲੀ – ਵਿਸ਼ਵ ਬਾਇਓ ਫਿਊਲ ਦਿਵਸ ਦੇ ਮੌਕੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2022 ਤੱਕ ਪੈਟਰੋਲ ਵਿੱਚ 10 ਫੀਸਦੀ ਈਥਾਨੋਲ ਮਿਲਾਉਣ ਅਤੇ ਸਾਲ 2030 ਤਕ 20 ਫ਼ੀਸਦੀ ਈਥਾਨੋਲ ਮਿਲਾਉਣ ਦਾ ਸਰਕਾਰ ਦਾ ਟੀਚਾ ਹੈ| ਖੇਤੀਬਾੜੀ ਦੇ ਕੂੜੇ-ਕਰਕਟ ਦੀ ਵਰਤੋਂ ਈਥਾਨੋਲ ਦੇ ਉਤਪਾਦਨ ਲਈ ਕੀਤੀ ਜਾਵੇਗੀ| ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਅਸੀਂ ਕੂੜੇ-ਕਰਕਟ ਤੋਂ ਬਾਇਓ ਸੀ. ਐਨ. ਜੀ. ਬਣਾਉਣ ਉਤੇ ਕੰਮ ਕਰ ਰਹੇ ਹਾਂ| ਉਨ੍ਹਾਂ ਕਿਹਾ ਕਿ ਸੀ.ਐਨ.ਜੀ. ਦੀ ਵਰਤੋਂ ਜਨਤਕ ਆਵਾਜਾਈ ਵਿਚ ਜ਼ਿਆਦਾ ਵਧ ਰਹੀ ਹੈ| ਅਸੀਂ ਸੀ. ਐਨ. ਜੀ. ਆਯਾਤ ਉਤੇ ਨਿਰਭਰਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਲਦ ਹੀ ਪਿੰਡਾਂ ਵਿੱਚ ਵੀ ਸੀ.ਐਨ.ਜੀ. ਵਾਹਨ ਚੱਲਣਗੇ|

VIA PUNJAB