- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਿਲਾ ਸੋਨੀਪਤ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਿਲਾ ਸੋਨੀਪਤ ਦੇ ਬੜੀ ਪਿੰਡ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ| ਇਸ ਦਾ ਨਿਰਮਾਣ ਕੰਮ 163 ਏਕੜ ਜਮੀਨ ‘ਤੇ ਕੀਤਾ ਜਾਵੇਗਾ| ਸਿਹਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਦਾ ਨਿਰਮਾਣ ਕੰਮ ਛੇਤੀ ਹੀ ਸ਼ੁਰੂ ਕਰਵਾਇਆ ਜਾਵੇਗਾ| ਉਨਾਂ ਕਿਹਾ ਕਿ ਸਾਡੀ ਸਰਕਾਰ ਜਿਸ ਵੀ ਕੰਮ ਨੂੰ ਸ਼ੁਰੂ ਕਰਦੀ ਹੈ, ਉਸ ਕੰਮ ਨੂੰ ਹਮੇਸ਼ਾ ਕਾਂਗਰਸ ਦੇ ਲੋਕ ਤੇ ਭੁਪਿੰਦਰ ਸਿੰਘ ਹੁੱਡਾ ਖੁਦ ਦੀ ਐਲਾਨ ਕਰਾਰ ਦਿੰਦੇ ਹਨ| ਉਨਾਂ ਕਿਹਾ ਕਿ ਕਿਸੇ ਵੀ ਕੰਮ ਦੇ ਐਲਾਨ ਸਿਰਫ ਸੂਬੇ ਦੇ ਨੌਜੁਆਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਸਗੋਂ ਕੰਮ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਹਨ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਕੀਤੀ ਹੈ| ਸ੍ਰੀ ਵਿਜ ਨੇ ਇਨੈਲੋ ‘ਤੇ ਟਿਪੱਣੀ ਦਿੰਦੇ ਹੋਏ ਕਿਹਾ ਕਿ ‘ਘਰ ਟੁੱਟਦਾ ਹੈ ਤਾਂ ਦੁੱਖ ਹੁੰਦਾ ਹੈ, ਪਰ ਪਾਰਟੀ ਟੁੱਟਦੀ ਹੈ ਤਾਂ ਸਾਰੀਆਂ ਨੂੰ ਚੰਗਾ ਲਗਦਾ ਹੈ’| ਉਨਾਂ ਕਿਹਾ ਕਿ ਇਨੈਲੋ ਹੁਣ ਨਾ ਸਿਰਫ ਟੱਟਣ ਦੇ ਕਿਨਾਰੇ ‘ਤੇ ਹੈ, ਸਗੋਂ ਪਰਿਵਾਰਕ ਝਗੜਾ ਵੀ ਵੱਧਦਾ ਜਾ ਰਿਹਾ ਹੈ| ਪਰਿਵਾਰ ਦੇ ਬੱਚੇ ਹੁਣ ਜਵਾਨ ਹੋ ਚੁੱਕੇ ਹਨ ਅਤੇ ਉਹ ਕਿਸੇ ਵੀ ਤਰਾਂ ਦੀ ਤਾਨਾਸ਼ਾਹੀ ਸਹਿਣ ਨਹੀਂ ਕਰਦੇ ਹਨ| ਇਨੈਲੋ ਵਿਚ ਨੇਤਾਵਾਂ ਨੂੰ ਬੋਲਣ ਦੀ ਆਜਾਦੀ ਤੋਂ ਵਾਂਝਾ ਰੱਖਿਆ ਹੈ, ਜਿਸ ਕਾਰਣ 1990 ਦਾ ਇਤਿਹਾਸ ਖੁਦ ਨੂੰ ਦੁਹਰਾਉਂਦਾ ਰਿਹਾ ਹੈ|


