ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤੇਗੀ ਕਾਂਗਰਸ : ਸਿੱਧੂ

ਖਰੜ – ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਭਾਰੀ ਵੋਟਾਂ ਦੇ ਅੰਤਰ ਨਾਲ ਹੁੰਝਾਫੇਰ ਜਿੱਤ ਹਾਸਲ ਕਰਨਗੇ| ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਜਿਲ੍ਹਾ ਪ੍ਰੀਸ਼ਦ ਜੋਨ ਬਲੌਂਗੀ ਤੋਂ ਪਾਰਟੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਦੁਰਾਲੀ ਤੇ ਸੰਮਤੀ ਜੋਨ ਝੰਜੇੜੀ ਤੋਂ ਪੰਕਜ ਕੁਮਾਰ ਨਾਗਰਥ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕੰਗਾਲੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ| ਪੰਜਾਬ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਸੂਬੇ ਦੇ ਲੋਕਾਂ ਸਿਰ ਕਰਜ਼ੇ ਦੀ ਭਾਰੀ ਪੰਡ ਲਿਆ ਦਿੱਤੀ ਸੀ| ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਡੋਬ ਕੇ ਰੱਖ ਦਿੱਤਾ ਸੀ ਤੇ ਕਿਸਾਨੀ ਨੂੰ ਕਰਜ਼ੇ ਨੇ ਮਾਰ ਲਿਆ ਸੀ| ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਨੇ ਪੰਜਾਬ ਦੀ ਲੀਹੋਂ ਲੱਥ ਚੁੱਕੀ ਵਿਕਾਸ ਦੀ ਗੱਡੀ ਨੂੰ ਦੁਬਾਰਾ ਲੀਹ ਤੇ ਲਿਆਂਦਾ ਹੈ| ਕੈਪਟਨ ਸਰਕਾਰ ਨੇ ਜਿੱਥੇ ਕਿਰਸਾਣੀ ਦਾ ਕਰਜਾ ਮੁਆਫ ਕੀਤਾ ਹੈ, ਉਥੇ ਹੀ ਨਸ਼ਿਆਂ ਦੇ ਸੌਦਾਗਰਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ| ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸਕੱਤਰ ਤੇ ਕੈਬਨਿਟ ਮੰਤਰੀ ਸ੍ਰ. ਸਿੱਧੂ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਬੀਬੀ ਗੁਰਮੇਲ ਕੌਰ ਸਾਬਕਾ ਸੰਮਤੀ ਮੈਂਬਰ, ਚੌਧਰੀ ਰਤਨਪਾਲ ਨੰਬਰਦਾਰ, ਚੌਧਰੀ ਬਿਧੀ ਚੰਦ ਸਾਬਕਾ ਸਰਪੰਚ, ਸਾਬਕਾ ਸਰਪੰਚ ਰਾਣਾ ਰਾਮ ਸਿੰਘ, ਚੌਧਰੀ ਹਰਮੇਸ਼ ਸਿੰਘ ਮੇਸ਼ੀ, ਮਾਸਟਰ ਅਮਰ ਨਾਥ, ਪਵਨ ਕੁਮਾਰ ਨਾਗਰਥ, ਪਖੀਰ ਮੁਹੰਮਦ, ਰਾਣਾ ਪਵਨ ਕੁਮਾਰ, ਚੌਧਰੀ ਸ਼ੀਸਪਾਲ, ਚੌਧਰੀ ਰਾਮਸਪਾਲ ਰੋਡਾ, ਚੌਧਰੀ ਜਸਮੇਰ ਸਿੰਘ ਜੱਸਾ, ਮੁਸਲਿਮ ਭਾਈਚਾਰੇ ਦੇ ਆਗੂ ਮੰਗਤ ਖਾਂ ਝੰਜੇੜੀ, ਅਮਰੀਕ ਸਿੰਘ ਮੱਛਲੀ ਖੁਰਦ, ਅਮਰੀਕ ਸਿੰਘ ਚੂਹੜਮਾਜਰਾ, ਮਾਸਟਰ ਸੁਖਜੀਤ ਸਿੰਘ ਗਿੱਲ ਸਵਾੜਾ, ਡਾ: ਪਰਵੀਨ ਸਵਾੜਾਵੀ ਹਾਜ਼ਰ ਸਨ|

VIA PUNJAB