- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਿਲ੍ਹਾ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਦਿੱਲੀ ਲਈ ਹੋਏ ਰਵਾਨਾ
ਜਲ ਸਪਲਾਈ ਕਾਮੇ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਦੇ ਨਾਲ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ : ਬਲ਼ਕਾਰ ਸਿੰਘ ਪਿਆਰੇ ਆਨਾ
ਫਿਰੋਜ਼ਪੁਰ – ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਪੰਜਾਬ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਫਿਰੋਜ਼ਪੁਰ ਜਲ ਸਪਲਾਈ ਵਰਕਰ ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਵਿੱਚ ਹਮਾਇਤ ਲਈ ਰਵਾਨਾ ਹੋਏ। ਜਿੱਥੇ ਨੂੰ ਤੋਰਨ ਸਮੇਂ ਜਿਲ੍ਹਾ ਪਧਾਨ ਬਲਕਾਰ ਸਿੰਘ ਪਿਆਰੇ ਆਨਾ ਨੇ ਕਿਹਾ ਕਿ ਸਟੇਟ ਕਮੇਟੀ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਜਲ ਸਪਲਾਈ ਕਾਮੇ ਕਿਸਾਨਾਂ ਦੇ ਸੰਘਰਸ਼ ਵਿੱਚ ਪੂਰੀ ਹਮਾਇਤ ਕਰਨਗੇ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇਗੀ ਜਲ ਸਪਲਾਈ ਕਾਮੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਨ । ਉਨ੍ਹਾਂ ਕਿਹਾ ਕਿ ਅਸੀਂ ਮੁਲਾਜ਼ਮ ਬਾਅਦ ਵਿੱਚ ਹਾਂ ਪਹਿਲਾਂ ਕਿਸਾਨ ਹਾਂ ਕਿਓੁੰਕਿ ਇਹ ਅੰਦੋਲਨ ਹੁਣ ਕੱਲ੍ਹੇ ਕਿਸਾਨਾਂ ਦਾ ਨਹੀ ਸਗੋਂ ਹਰ ਵਰਗਾ ਦਾ ਹੈ। ਜੋ ਵੀ ਰੋਟੀ ਖਾ ਕੇ ਸੌੰਦਾ ਹੈ ਹਰ ਇੱਕ ਕਾਮੇ ਦਾ ਹਰ ਇੱਕ ਮਜਦੂਰ ਦਾ ਆੜ੍ਤੀਆਂ ਦੁਕਾਨਦਾਰਾਂ ਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਭਾਰਤ ਸਰਕਾਰ ਇਸ ਕਾਲੇ ਕਾਨੂੰਨ ਨੂੰ ਵਾਪਿਸ ਨਹੀਂ ਲੈਂਦੀ ਓਨਾ ਚਿਰ ਹਰ ਇੱਕ ਮਜਦੂਰ ਮੁਲਾਜਮ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਓਹਨਾਂ ਕਿਹਾ ਕਿ ਇਹ ਬਿੱਲ ਕੱਲ੍ਹੇ ਕਿਸਾਨ ਨੂੰ ਨਹੀ ਹਰ ਇੱਕ ਵਰਗ ਨੂੰ ਲਤਾੜ ਕੇ ਰੱਖ ਦੇਵੇਗਾ। ਜਦ ਕਿਸਾਨ ਕੋਲ ਜਮੀਨ ਨਹੀ ਰਹਿਗੀ ਤਾਂ ਕੋਈ ਕਿੱਥੋਂ ਰੋਟੀ ਖਾਵੇਗਾ। ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕਾਰਪੋਰੇਟ ਘਰਾਨਿਆ ਨੂੰ ਫਾਇਦਾ ਪਹੁੰਚਾਣ ਲਈ ਹੀ ਮੋਦੀ ਸਰਕਾਰ ਇਹ ਬਿੱਲ ਲੈ ਕੇ ਆਈ ਹੈ ।ਜੋ ਪੂਰੇ ਭਾਰਤ ਦੇ ਲੋਕਾਂ ਨੇ ਨਕਾਰ ਦਿੱਤਾ ਹੈ ।ਜੋ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ ਜਿੰਨਾ ਚਿਰ ਇਹ ਕਾਲੇ ਬਿੱਲ ਵਾਪਿਸ ਨਹੀਂ ਹੁੰਦੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ।ਭਾਵੇਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੁਰਬਾਨੀ ਦੇਣੀ ਪਵੇ ਜਲ ਸਪਲਾਈ ਕਾਮੇ ਹਰ ਇੱਕ ਕੁਰਬਾਨੀ ਦੇਣ ਲਈ ਤਿਆਰ ਹਨ ।ਇਸੇ ਕਰਕੇ ਪੂਰੇ ਪੰਜਾਬ ਭਰ ਤੋਂ ਵਰਕਰ ਸਿਰਾਂ ਤੇ ਬਸੰਤੀ ਰੰਗ ਸਜਾ ਕੇ ਦਿੱਲੀ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਇਸ ਮੌਕੇ ਰੁਪਿੰਦਰ ਸਿੰਘ ਮੀਤ ਪ੍ਰਧਾਨ ,ਸੁਰਜੀਤ ਸਿੰਘ,ਸੁਖਦੇਵ ਸਿੰਘ ,ਸੰਤੋਖ ਸਿੰਘ ,ਸੁੱਚਾ ਸਿੰਘ ,ਬਲਜਿੰਦਰ ਸਿੰਘ ਸ਼ੇਰ ਖਾਂ ,ਹਰਦੀਪ ਸਿੰਘ ,ਅਸ਼ੋਕ ਕੁਮਾਰ ਆਦਿ ਵਰਕਰ ਵੱਡੀ ਗਿਣਤੀ ਵਿੱਚ ਵਰਕਰ ਰਵਾਨਾ ਹੋਏ ਹਨ।


