- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੀਪਾਂ ਅਤੇ 4×4 ਗੱਡੀਆਂ ਦੇ ਚਾਲਕਾਂ ਨੇ ਵਿਖਾਇਆ ਜ਼ੋਰ ਤੇ ਜੋਸ਼
ਮਿਲਟਰੀ ਲਿਟਰੇਚਰ ਫੈਸਟੀਵਲ ਪ੍ਰਤੀ ਲੋਕਾਂ ਦੀ ਉਤਸੁਕਤਾ ਵਧੀ
ਚੰਡੀਗੜ – 7 ਤੋਂ 9 ਦਸੰਬਰ ਨੂੰ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਪ੍ਰੋਗਰਾਮਾਂ ਦੀ ਲੜੀ ਤਹਿਤ ਉਤਸ਼ਾਹੀ 4×4 ਆਫ-ਰੋਡਰਜ਼ ਨੇ ਅੱਜ ਆਪਣੇ ਵਾਹਨਾਂ ਨਾਲ ਹੈਰਾਨੀ ਭਰਿਆ ਪ੍ਰਦਰਸ਼ਨ ਕੀਤਾ। ਇਹ ਈਵੈਂਟ ਤਿੰਨ ਦਿਨਾ ਮਿਲਟਰੀ ਕਾਰਨੀਵਲ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਆਯੋਜਿਤ ਕੀਤਾ ਗਿਆ, ਇਸ ਵਿਚ 35 ਟੀਮਾਂ ਨੇ ਭਾਗ ਲਿਆ ਜਿਨਾਂ ਵਿੱਚ ਜਿਆਦਾਤਰ ਪਹਿਲੀਵਾਰ ਭਾਗ ਲੈਣ ਵਾਲੀਆਂ ਸਨ। ਇਹਨਾਂ ਟੀਮਾਂ ਨੇ ਆਪਣੀਆਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਕਾਰਾਂ ਨੂੰ 30 ਕਿਲੋਮੀਟਰ ਤੋਂ ਜਿਆਦਾ ਦੂਰੀ ਵਾਲੇ ਰੁਕਾਵਟਾਂ ਭਰੇ ਚੁਣੌਤੀਪੂਰਨ ਰਾਸਤਿਆਂ ‘ਤੇ ਭਜਾ ਕੇ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ। ਇਹਨਾਂ ਆਫ-ਰੋਡਰਜ਼ ਨੇ ਟੋਏਆਂ, ਐਕਸਲ ਬਰੇਕਰਾਂ ਅਤੇ ਮਨੁੱਖਾਂ ਵਲੋਂ ਬਣਾਏ ਖੱਡਿਆਂ ਵਿਚੋਂ ਲੰਘ ਕੇ ਆਪਣੇ ਜ਼ਬਰਦਸਤ ਹੁਨਰ ਨਾਲ ਸਰੋਤਿਆਂ ਨੂੰ ਹੈਰਾਨ ਕੀਤਾ। ਮਿਲਟਰੀ ਲਿਟਰੇਟਰੀ ਫੈਸਟੀਵਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਅਤੇ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿਚ ਚੰਡੀਗੜ ਪ੍ਰਸ਼ਾਸਨ ਦੇ ਨਾਲ ਭਾਰਤੀ ਸੈਨਾ ਦੇ ਸਹਿਯੋਗ ਨਾਲ ਲਿਆਂਦੀ ਇਕ ਸਾਂਝੀ ਪਹਿਲਕਦਮੀ ਹੈ। ਪਿਛਲੇ ਸਾਲ ਆਯੋਜਿਤ ਕੀਤੇ ਗਏ ਉਦਘਾਟਨੀ ਈਵੈਂਟ ਨੇ ਕਾਫੀ ਸਫਲਤਾ ਹਾਸਲ ਕੀਤੀ ਅਤੇ ਨਾਲ ਹੀ ਇਸ ਫੈਸਟੀਵਲ ਦੀ ਡਿਫੈਂਸ ਅਤੇ ਸਿਵਲ ਵਲੋਂ ਵੀ ਸ਼ਲਾਘਾ ਕੀਤੀ ਗਈ। ਆਰਮੀ ਅਡਵੈਂਚਰ ਸੈਲ ਦੀ ਮਦਦ ਨਾਲ ਅੱਜ ਆਯੋਜਿਤ ਕੀਤੇ ਗਏ ਸਮਾਗਮ ਦਾ ਉਦੇਸ਼ ਫ਼ੌਜ ਦੀ ਆਫ-ਰੋਡਿੰਗ ਮੁਹਾਰਤ ਦਾ ਪ੍ਰਦਰਸ਼ਨ ਕਰਕੇ ਨੌਜਵਾਨਾਂ ਨੂੰ ਰੱਖਿਆ ਬਲਾਂ ਵੱਲ ਆਕਰਸ਼ਿਤ ਕਰਨਾ ਹੈ। ਇਸ ਤੋਂ ਬਾਅਦ ਦਿਨ ਵਿੱਚ, ਵਿੰਨਟੇਜ ਕਲੈਕਸ਼ਨ ਦੀਆਂ ਵੱਖ-ਵੱਖ ਕਾਰਾਂ ਨੇ ਕਲਾਸਿਕ ਕਾਰ ਡਿਸਪਲੇ ਸ਼ੋ ਦੌਰਾਨ ਦਰਸ਼ਕਾਂ ਨੂੰ ਆਕਰਸ਼ਤ ਕੀਤਾ। ਇਸ ਸ਼ੋਅ ਦਾ ਮੁੱਖ ਆਕਰਸ਼ਕ 1932 ਵਿਚ ਬਣੀ ਬ੍ਰਿਟਿਸ਼ ਫੋਰਡ ਤੋਂ ਇਲਾਵਾ ਮੋਰਿਸ ਮਾਈਨਰ 1000 ਅਤੇ ਫਿਆਤ 500 ਸੀ ਟੋਪੋਲੀਨੋ ਸੀ। ਸ਼ੇਵਰੋਲੇਟ 1960 ਇਕ ਹੋਰ ਕਾਰ ਸੀ ਜੋ ਸ਼ੋਅ ਦੌਰਾਨ ਨੌਜਵਾਨਾਂ ਵਿਚ ਖਿੱਚ ਦਾ ਕੇਂਦਰ ਬਣੀ। ਇਸ ਤੋਂ ਪਹਿਲਾਂ, ਰਾਜਿੰਦਰਾ ਪਾਰਕ ਤੋਂ ਨਯਾਗਾਉਂ ਰਾਹੀਂ ਪਿੰਡ ਮਸੂਲ ਤਕ ਫਲੈਗ-ਆਫ ਕਰਨ ਤੋਂ ਬਾਅਦ ਆਫ-ਰੋਡਰਜ਼ ਨੇ ਆਪਣੀਆਂ ਵੱਖ-ਵੱਖ ਆਕਾਰਾਂ ਦੀਆਂ ਜੀਪਾਂ ਨਾਲ ਚਿੱਕੜ ਵਾਲੇ ਰਾਸਤਿਆਂ, ਵੱਡੇ-ਵੱਡੇ ਟੋਏਆਂ, ਖਾਈਆਂ ਅਤੇ ਢਲਵੀਂ ਚਟਾਨਾਂ ਵਾਲੇ ਰਸਤਿਆਂ ‘ਤੇ ਆਪਣੀਆਂ ਕੁਸ਼ਲਤਾਵਾਂ ਦਾ ਪ੍ਰਦਰਸ਼ਨ ਕੀਤਾ। ਪੋਲੇਰਿਸ, ਥਾਰਸ, ਜਿਪਸੀਜ਼ ਅਤੇ ਬੋਲੇਰੋਸ ਤੋਂ ਐਮ ਐਮ 550 ਵਰਗੀਆਂ ਦੁਨੀਆ ਦੀਆਂ ਮਸ਼ਹੂਰ ਸਵਾਰੀਆਂ ਨੂੰ ਚਲਾਉਂਦੇ ਹੋਏ, ਨੌਜਵਾਨ ਚਾਲਕਾਂ ਨੇ ਦਲੇਰੀ, ਸ਼ਕਤੀ, ਧੀਰਜ ਅਤੇ ਲਚਕੀਲਾਪਣ ਦਾ ਪ੍ਰਗਟਾਵਾ ਕਰਕੇ ਰੱਖਿਆ ਬਲਾਂ ਦੀ ਭਾਵਨਾ ਨੂੰ ਉਜਾਗਰ ਕੀਤਾ।ਪਹਿਲੀ ਵਾਰ ਭਾਗ ਲੈਣ ਵਾਲੇ ਚਾਲਕਾਂ ਨੂੰ ਧਿਆਨ ਵਿਚ ਰਖਦਿਆਂ, ਇਸ ਈਵੈਂਟ ਦੀ ਕਠੋਰਤਾ ਨੂੰ ਦਰਮਿਆਨੇ ਪੱਧਰ ‘ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। 18 ਸਾਲ ਤੋਂ ਵੱਧ ਉਮਰ ਦੇ ਸਾਰੇ ਉਮਰ ਵਰਗਾਂ ਲਈ ਖੁੱਲਾ ਇਹ ਈਵੈਂਟ ਜਿਸ ਨੇ ਸੜਕ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁਦਰਤੀ ਰਾਸਤਿਆਂ ‘ਤੇ ਡ੍ਰਾਇਵਿੰਗ ਕਰਨ ਦੀ ਖੁਸ਼ੀ ਮਾਨਣਾ ਦਾ ਮੌਕਾ ਪ੍ਰਦਾਨ ਕੀਤਾ। ਵਿਨਟੇਜ ਕਾਰ ਡਿਸਪਲੇਅ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ(ਰਿਟਾ.) ਟੀ.ਐਸ ਸ਼ੇਰਗਿੱਲ ਦੇ ਨਾਲ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਰਮੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਆਯੋਜਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਅਤੇ ਭਾਰਤੀ ਸੈਨਾ ਇੱਕ-ਦੂਜੇ ਪ੍ਰਤੀ ਸਨਮਾਨਯੋਗ ਹਨ। ਵਿੱਤ ਮੰਤਰੀ, ਪੰਜਾਬ ਨੇ ਅੱਗੇ ਕਿਹਾ ਕਿ ਸਾਡੇ ਬਹਾਦੁਰ ਲੜਕੇ ਅਤੇ ਲੜਕੀਆਂ ਹਮੇਸ਼ਾ ਦੇਸ਼ ਦੀ ਸੇਵਾ ਕਰਨ ਲਈ ਮੋਹਰੀ ਰਹੇ ਹਨ ਅਤੇ ਇਹ ਜਨੂੰਨ ਅਤੇ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਵਿਤ ਮੰਤਰੀ ਨੇ ਨਿੱਜੀ ਤੌਰ ‘ਤੇ ਚਾਰ ਜੀਪਾਂ ਅਤੇ ਇੱਕ ਬੁਲੇਟ ਮੋਟਰਸਾਈਕਲ ਦਾ ਵੀ ਪ੍ਰਦਰਸ਼ਨ ਕੀਤਾ।ਇਸ ਮੌਕੇ ਵਿੱਤ ਮੰਤਰੀ ਹਰਿਆਣਾ ਕੈਪਟਨ ਅਨਿਮੰਨਯੂ ਦੇ ਨਾਲ ਮਨਪ੍ਰੀਤ ਬਾਦਲ ਅਤੇ ਜਨਰਲ (ਰਿਟਾ.) ਟੀ.ਐਸ ਸ਼ੇਰਗਿੱਲ ਵੀ ਮੌਜ਼ੂਦ ਸਨ। ਸੈਨਿਕਾਂ ਵਿਚ ਸੇਵਾ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੇ ਭਾਗੀਦਾਰਾਂ ਦੀ ਸ਼ਲਾਘਾ ਕਰਦੇ ਹੋਏ ਜਨਰਲ ਸ਼ੇਰਗਿਲ ਨੇ ਕਿਹਾ ਕਿ ਭਾਰਤੀ ਸੈਨਾ ਇੱਕ ਮਹਾਨ ਸੰਸਥਾ ਹੈ ਜੋ ਨੌਜਵਾਨ ਅਫਸਰਾਂ ਲਈ ਸ਼ਾਨਦਾਰ ਲੀਡਰਸ਼ਿਪ ਦੀ ਭੂਮਿਕਾ ਨਿਭਾਉਂਦੀ ਹੈ ਅਤੇ ਉਨਾਂ ਨੂੰ ਦੇਸ਼ ਦੀ ਸੇਵਾ ਕਰਦਿਆਂ ਸੰਪੂਰਨ ਜ਼ਿੰਦਗੀ ਜੀਉਣ ਦੇ ਯੋਗ ਬਣਾਉਂਦੀ ਹੈ। ਇਸ ਤੋਂ ਪਹਿਲਾਂ, 4×4 ਟ੍ਰਾਇਲ ਡ੍ਰਾਈਵ ਨੂੰ ਜਨਰਲ (ਰਿਟਾਇਰਡ) ਟੀ. ਪੀ. ਐਸ. ਵੜੈਚ ਨੇ ਹਰੀ ਝੰਡੀ ਦਿਖਾਈ। ਪੱਛਮੀ ਕਮਾਂਡ ਦੇ ਪ੍ਰਬੰਧਕ ਦਲ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੌਜਵਾਨਾਂ ਨੂੰ ਇਹਨਾਂ ਈਵੈਂਟਾਂ ਦਾ ਭਰਪੂਰ ਲਾਭ ਲੈਣ ਦੀ ਅਪੀਲ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਹੋਣ ਦੀ ਉਮੀਦ ਵੀ ਕੀਤੀ।ਕਾਰਨੀਵਲ ਕੱਲ ਅਤੇ ਅਗਲੇ ਦਿਨ ਪਾਰਾ ਮੋਟਰਸ ਦੇ ਸ਼ਾਨਦਾਰ ਈਵੈਂਟ ਦੇ ਨਾਲ, ਵਿੰਟੇਜ ਕਾਰ ਡਿਸਪਲੇਅ ਅਤੇ ਐਕੀਊਟੇਸ਼ਨ ਟੈਟੂ, ਹਥਿਆਰ ਪ੍ਰਦਰਸ਼ਨੀ ਤੋਂ ਇਲਾਵਾ ਸਾਰਾਗੜੀ ਦੇ ਸ਼ਹੀਦਾਂ ਦੀ ਸ਼ਿੱਦਤ ਅਤੇ ਦ੍ਰਿੜਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਦੇ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾਵੇਗਾ। ਬਰੇਵ ਹਾਰਟਜ਼ ਰਾਇਡ 2 ਦਸੰਬਰ ਨੂੰ ਹੋਵੇਗੀ। ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਪਹਿਲੀ ਵਾਰ ਭਾਗ ਲੈਣ ਵਾਲੇ ਮੋਹਾਲੀ ਦੇ ਗੁਰਜੋਤ ਸਿੰਘ ਸੈਣੀ ਅਤੇ ਮਨਪ੍ਰੀਤ ਢਿੱਲੋਂ ਨੇ ਡਿਫੈਂਸ ਭਾਗੀਦਾਰਾਂ ਨਾਲ ਮਿਲ ਕੇ ਆਫ-ਰੋਡ ਡ੍ਰਾਇਵਿੰਗ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਸਮਾਗਮ ਸੁਰੱਖਿਆ ਫੋਰਸਾਂ ਦੇ ਸਭਿਆਚਾਰ ਪ੍ਰਤੀ ਉਤਸ਼ਾਹਿਤ ਅਤੇ ਜਾਗਰੂਕ ਕਰਨ ਲਈ ਕਾਫੀ ਸਹਾਈ ਸਿੱਧ ਹੋਵੇਗਾ। ਅੱਜ ਦੇ ਮੁਕਾਬਲਿਆਂ ਵਿੱਚ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਐਨ.ਸੀ.ਸੀ. ਕੈਡਿਟਾਂ ਨੇ ਆਨੰਦ ਮਾਣਿਆ। 3000 ਤੋਂ ਜ਼ਿਆਦਾ ਲੋਕ ਇਸ ਸਮਾਗਮ ਨੂੰ ਦੇਖਣ ਲਈ ਇਕੱਠੇ ਹੋਏ ਅਤੇ ਅਗਲੇ ਦੋ ਦਿਨਾਂ ਦੌਰਾਨ ਹੋਰ ਵੱਧ ਗਿਣਤੀ ਦੀ ਉਮੀਦ ਕੀਤੀ ਜਾ ਰਹੀ ਹੈ।


