- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੀਵਨ ਦੇ ਘਾਟ ਤੇ ਕਮੀਆਂ ਨੂੰ ਦੂਰ ਕਰਨ ਲਈ ਗੀਤਾ ਇਕ ਕੀਮਤੀ ਰਤਨ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜੀਵਨ ਦੇ ਘਾਟ ਤੇ ਕਮੀਆਂ ਨੂੰ ਦੂਰ ਕਰਨ ਲਈ ਗੀਤਾ ਇਕ ਕੀਮਤੀ ਰਤਨ ਹੈ, ਜਿਸ ਨਾਲ ਗਿਆਨ, ਕਰਮ, ਧਰਮ ਅਤੇ ਭਗਤੀ ਯੋਗ ਦੀ ਸਾਧਨਾ ਕੀਤੀ ਜਾ ਸਕਦੀ ਹੈ| ਸ੍ਰੀ ਵਿਜ ਅੱਜ ਕੁਰੂਕਸ਼ੇਤਰ ਦੇ ਕੌਮਾਂਤਰੀ ਗੀਤਾ ਜੈਯੰਤੀ ਮੇਲੇ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ| ਉਨਾਂ ਕਿਹਾ ਕਿ ਗੀਤਾ ਨਾ ਸਿਫਰ ਆਨੰਦ ਨਾਲ ਜੀਨ ਦਾ ਰਸਤਾ ਵਿਖਾਉਂਦੀ ਹੈ, ਸਗੋਂ ਭਟਕੇ ਹੋਏ ਲੋਕਾਂ ਨੂੰ ਸਹੀ ਰਸਤਾ ਚੁਣਨ ਵਿਚ ਮਦਦ ਕਰਦੀ ਹੈ| ਉਨਾਂ ਕਿਹਾ ਕਿ ਗੀਤਾ ਸੰਘਰਸ਼ ਕਰਨ ਅਤੇ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੰਦੀ ਹੈ| ਉਨਾਂ ਕਿਹਾ ਕਿ ਹਰਿਆਣਾ ਦੀ ਸ਼ੈਲੀ ਬਹੁਤ ਪੁਰਾਣੀ ਹੈ, ਜੋ ਕਿ ਹੜਪੱਪਾ ਨਾਲ ਮਿਲਦੀ-ਜੁਲਦੀ ਹੈ| ਉਨਾਂ ਦਸਿਆ ਕਿ ਹਰਿਆਣਾ ਦੇ ਜਿਲਾ ਹਿਸਾਰ ਦੇ ਪਿੰਡ ਰਾਖੀਗੜੀ ਵਿਚ ਕੀਤੀ ਗਈ ਖੁਦਾਈ ਵਿਚ 7,000 ਸਾਲ ਪੁਰਾਣੀ ਸਭਿਅਤਾ ਦੇ ਅਵਸ਼ੇਸ਼ ਮਿਲੇ ਹਨ, ਜਿੱਥੇ ਦੀ ਨਾਲੀਆਂ, ਸੜਕਾਂ ਅਤੇ ਘਰਾਂ ਵਿਚ ਪਾਈ ਗਈ ਇੱਟਾਂ ਅਤੇ ਹੋਰ ਸਮਾਨ ਪੂਰੀ ਤਰਾਂ ਨਾਲ ਹੜਪੱਪਾ ਦੇ ਸਮੇਂ ਦੀ ਸਭਿਅਤਾ ਦਰਸਾਉਂਦਾ ਹੈ| ਇਸ ਤੋਂ ਬਾਅਦ ਸ੍ਰੀ ਵਿਜ ਨੇ ਸਟਾਲਾਂ ਦਾ ਦੌਰਾ ਕੀਤਾ, ਜਿਸ ਦੌਰਾਨ ਉਨਾਂ ਨੇ ਮੁਗਲ ਸਮੇਂ ਅਤੇ ਪੁਰਾਣੇ ਸਿੱਕਿਆਂ, ਹੱਥ ਨਾਲ ਬਣੀ ਚਾਰਪਾਈਆਂ ਅਤੇ ਹੋਰ ਸਟਾਲਾਂ ਨੂੰ ਵੇਖਿਆ|


