- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੇਕਰ ਭਾਜਪਾ 220-230 ਸੀਟਾਂ ਜਿੱਤੀ ਤਾਂ ਪ੍ਰਧਾਨ ਮੰਤਰੀ ਨਹੀਂ ਬਣਨਗੇ ਨਰਿੰਦਰ ਮੋਦੀ: ਸਵਾਮੀ
ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਹੈਰਾਨ ਕਰਨ ਵਾਲਾ ਇੱਕ ਬਿਆਨ ਦਿੱਤਾ ਹੈ| ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਾਜਪਾ 220-230 ਸੀਟਾਂ ਤੱਕ ਜਿੱਤਦੀ ਹੈ ਤਾਂ ਸੰਭਵ ਹੈ ਕਿ ਨਰਿੰਦਰ ਮੋਦੀ ਦੋਬਾਰਾ ਪ੍ਰਧਾਨ ਮੰਤਰੀ ਨਾ ਬਣ ਸਕਣ| ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਅੰਕੜਾ 230 ਦੇ ਨੇੜੇ ਪਹੁੰਚੇਗਾ| ਐਨ. ਡੀ. ਏ. ਨਾਲ ਦੂਜੀਆਂ ਸਹਿਯੋਗੀ ਪਾਰਟੀਆਂ ਲਗਭਗ 30 ਸੀਟਾਂ ਜਿੱਤਣਗੀਆਂ| ਇਸ ਦਾ ਮਤਲਬ ਐਨ. ਡੀ. ਏ. ਦੀਆਂ 250 ਸੀਟਾਂ ਆਉਣੀਆਂ ਤੈਅ ਹਨ| ਸਰਕਾਰ ਬਣਾਉਣ ਲਈ ਸਾਨੂੰ 30-40 ਸੀਟਾਂ ਦੀ ਜ਼ਰੂਰਤ ਹੋਰ ਪਵੇਗੀ| ਅਜਿਹੀ ਸਥਿਤੀ ਵਿੱਚ ਮੋਦੀ ਪੀ. ਐਮ. ਬਣਨਗੇ| ਇਹ ਨਵੀਆਂ ਸਹਿਯੋਗੀ ਪਾਰਟੀਆਂ ਤੇ ਨਿਰਭਰ ਕਰੇਗਾ| ਜੇਕਰ ਉਨ੍ਹਾਂ ਨੇ ਕਿਹਾ ਹੈ ਕਿ ਉਹ ਮੋਦੀ ਨੂੰ ਸਵੀਕਾਰ ਨਹੀਂ ਕਰਨਗੇ ਤਾਂ ਮੁਸ਼ਕਿਲ ਹੋ ਸਕਦੀ ਹੈ|ਇਸ ਤੋਂ ਇਲਾਵਾ ਸਵਾਮੀ ਨੇ ਕਿਹਾ-ਚੋਣਾਂ ਤੋਂ ਬਾਅਦ ਬਸਪਾ (ਬਹੁਜਨ ਸਮਾਜ ਪਾਰਟੀ) ਜਾਂ ਬੀਜਦ (ਬੀਜੂ ਜਨਤਾ ਦਲ) ਸਰਕਾਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ| ਇਸ ਵਿੱਚ ਪਰੇਸ਼ਾਨੀ ਇਹ ਹੈ ਕਿ ਬੀਜਦ ਮੁਖੀ ਨਵੀਨ ਪਟਨਾਇਕ ਕਹਿ ਚੁੱਕੇ ਹਨ ਕਿ ਮੋਦੀ ਦੋਬਾਰਾ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੇ| ਬਸਪਾ ਮੁਖੀ ਮਾਇਆਵਤੀ ਨੇ ਹੁਣ ਤੱਕ ਕੁਝ ਵੀ ਸਾਫ ਨਹੀਂ ਦੱਸਿਆ ਹੈ, ਕਿਉਂਕਿ ਯੂ. ਪੀ. ਵਿੱਚ ਸਪਾ-ਬਸਪਾ ਦਾ ਮੁਕਾਬਲਾ ਭਾਜਪਾ ਨਾਲ ਹੈ| ਇਸ ਲਈ ਇਸ ਵਿੱਚ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਉਹ ਸਰਕਾਰ ਵਿੱਚ ਲੀਡਰਸ਼ਿਪ ਬਦਲਣ ਦੀ ਸ਼ਰਤ ਰੱਖ ਦੇਵੇ| ਮੋਦੀ ਨਹੀਂ ਤਾਂ ਕੀ ਨਿਤਿਨ ਗਡਕਰੀ ਪ੍ਰਧਾਨ ਮੰਤਰੀ ਹੋ ਸਕਦੇ ਹਨ| ਇਸ ਸਵਾਲ ਤੇ ਸਵਾਮੀ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਬਹੁਤ ਚੰਗਾ ਹੋਵੇਗਾ| ਗਡਕਰੀ ਵੀ ਮੋਦੀ ਦੀ ਤਰ੍ਹਾਂ ਯੋਗ ਵਿਅਕਤੀ ਹੈ|


