- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੇਤਲੀ ਬੋਲੇ, CVC ਜਾਂਚ ‘ਚ ਸੱਚ ਸਾਹਮਣੇ ਆ ਜਾਵੇਗਾ
ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ ‘ਚ ਅੰਦਰੂਨੀ ਡੈੱਡਲਾਕ ਵਿਚਾਲੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਵਿੱਤ ਮੰਤਰੀ ਜੇਤਲੀ ਨੇ ਇਸ ਨੂੰ ਸਕਾਰਾਤਮਕ ਦੱਸਿਆ ਹੈ। ਵਿੱਤ ਮੰਤਰੀ ਅਰੂਣ ਜੇਤਲੀ ਨੇ ਕਿਹਾ ਕਿ ਜਿਸ ਏਜੰਸੀ ‘ਤੇ ਭ੍ਰਿਸ਼ਟਾਚਾਰ ਦੀ ਜਾਂਚ ਦੀ ਜ਼ਿੰਮੇਵਾਰੀ ਹੈ। ਉਸੇ ਦੇ ਦੋ ਟਾਪ ਅਧਿਕਾਰੀਆਂ ‘ਤੇ ਦੋਸ਼ ਲੱਗਾ ਹੈ। ਉਨ੍ਹਾਂ ਨੇ ਸੀ.ਬੀ.ਆਈ. ਨਿਦੇਸ਼ਕ ਆਲੋਕ ਵਰਮਾ ਤੇ ਵਿਸ਼ੇਸ਼ ਨਿਦੇਸ਼ਕ ਰਾਕੇਸ਼ ਅਸਥਾਨਾ ਨੂੰ ਛੁੱਟੀ ‘ਤੇ ਭੇਜਣ ਦੇ ਸਰਕਾਰ ਦੇ ਫੈਸਲੇ ਦਾ ਇਕ ਵਾਰ ਫਿਰ ਬਚਾਅ ਕੀਤਾ। ਜੇਤਲੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਮਾਨਿਟਰਿੰਗ ‘ਚ ਹੋਣ ਵਾਲੀ ਸੀ.ਵੀ.ਸੀ. ਜਾਂਚ ‘ਚ ਸੱਚ ਸਾਹਮਣੇ ਆ ਜਾਵੇਗਾ। ਦੱਸ ਦਈਏ ਕਿ ਸੀ.ਬੀ.ਆਈ. ਨਿਦੇਸ਼ਕ ਆਲੋਕ ਵਰਮਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸੀ.ਵੀ.ਸੀ. ਨੂੰ ਉਨ੍ਹਾਂ ਖਿਲਾਫ 2 ਹਫਤਿਆਂ ‘ਚ ਜਾਂਚ ਪੂਰੀ ਕਰਨ ਦਾ ਆਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਰਿਟਾਇਰਡ ਜੱਜ ਏ.ਕੇ. ਪਟਨਾਇਕ ਦੇ ਸੁਪਰਵੀਜ਼ਨ ‘ਚ ਸੀ.ਵੀ.ਸੀ. ਆਪਣੀ ਜਾਂਚ ਕਰੇਗੀ। ਸੁਪਰੀਮ ਕਰੋਟ ਨੇ ਕੇਂਦਰ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ, ਨਾਲ ਹੀ ਸੀ.ਬੀ.ਸੀ. ਦੇ ਅੰਤਰਿਮ ਚੀਫ ਐੱਮ. ਨਾਗੇਸ਼ਵਰ ਰਾਵ ਵੱਲੋਂ ਕਿਸੇ ਤਰ੍ਹਾਂ ਦੇ ਨੀਤੀਗਤ ਫੈਸਲੇ ਲੈਣ ‘ਤੇ ਵੀ ਰੋਕ ਲਗਾਈ ਗਈ ਹੈ। ਵਿੱਤ ਮੰਤਰੀ ਨੇ ਸੁਪਰੀਮ ਕੋਰਟ ਦੇ ਇਸ ਆਦੇਸ਼ ‘ਤੇ ਟਿੱਪਣੀ ਕਰਦੇ ਹੋਏ ਕਿਹਾ, ”ਅੱਜ ਜੋ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਉਹ ਇਕ ਬਹੁਤ ਹੀ ਸਕਾਰਾਤਮਕ ਕਦਮ ਹੈ। ਇਕ ਵਿਵਾਦ ਹੈ ਕਿ ਇਕ ਹੀ ਮਾਮਲੇ ‘ਚ ਏਜੰਸੀ ਦੇ ਨਿਦੇਸ਼ਕ ਦਾ ਇਕ ਵੋਟ ਤੇ ਵਿਸ਼ੇਸ਼ ਨਿਦੇਸ਼ਕ ਦਾ ਦੂਜਾ ਵੋਟ ਹੈ। ਉਹ ਏਜੰਸੀ ਜੋ ਭ੍ਰਿਸ਼ਟਾਚਾਰ ਦੀ ਜਾਂਚ ਕਰਦੀ ਹੈ ਉਸੇ ਦੇ ਦੋ ਵੱਡੇ ਅਧਿਕਾਰੀਆਂ ‘ਤੇ ਦੋਸ਼ ਲੱਗੇ ਤਾਂ ਉਸ ਦੀ ਜਾਂਚ ਮਹੱਤਵਪੂਰਨ ਹੋ ਜਾਂਦੀ ਹੈ। ਸੀ.ਵੀ.ਸੀ. ਸਾਹਮਣੇ ਸੀ.ਬੀ.ਆਈ. ਅਕਾਉਂਟੇਬਲ ਹੈ। ਇਸ ‘ਤੇ ਸੀ.ਵੀ.ਸੀ. ਨੇ ਫੈਸਲਾ ਦਿੱਤਾ, ਜਿਸ ਨੂੰ ਸਰਕਾਰ ਨੇ ਸਵੀਕਾਰ ਕੀਤਾ।


