ਜੇਤਲੀ ਵਿਰੁੱਧ ਦਾਖਲ ਪਟੀਸ਼ਨ ਖਾਰਜ, ਵਕੀਲ ਨੂੰ 50 ਹਜ਼ਾਰ ਜ਼ੁਰਮਾਨਾ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅਰੁਣ ਜੇਤਲੀ ਖ਼ਿਲਾਫ਼ ਜਨਹਿਤ ਪਟੀਸ਼ਨ ਦਾਖ਼ਲ ਕਰਨ ਵਾਲੇ ਵਕੀਲ ਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ।ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ’ਤੇ ਬੈਨ ਲਗਾਉਣ ਦੀ ਚੇਤਾਵਨੀ ਵੀ ਦਿਤੀ ਹੈ।ਜ਼ਿਕਰਯੋਗ ਹੈ ਕਿ ਵਕੀਲ ਐਮ. ਐਲ. ਸ਼ਰਮਾ ਨੇ ਸੁਪਰੀਮ ਕੋਰਟ ’ਚ ਬੈਂਕਾਂ ਦੇ ਐਨ.ਪੀ.ਏ. ’ਤੇ ਜਨਹਿਤ ਯਾਚਿਕਾ ਦਾਇਰ ਕੀਤੀ ਸੀ ਅਤੇ ਅਰੁਣ ਜੇਤਲੀ ’ਤੇ ਦੋਸ਼ ਲਗਾਇਆ ਸੀ। ਅਦਾਲਤ ਨੇ ਵਕੀਲ ’ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਅਤੇ ਜ਼ੁਰਮਾਨਾ ਭਰਨ ਤਕ ਪਟੀਸ਼ਨ ਦਾਇਰ ਕਰਨ ’ਤੇ ਰੋਕ ਲਗਾ ਦਿਤੀ ਹੈ।ਸੁਪਰੀਮ ਕੋਰਟ ਨੇ ਵਕੀਲ ਐਮ. ਐਲ. ਸ਼ਰਮਾ ’ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਜਿਨ੍ਹਾਂ ਪੀ.ਆਈ.ਐਲ. ਦਾਇਰ ਕੀਤੀ ਸੀ।ਮੁਖ ਜਜ ਰੰਜਨ ਗੋਗੋਈ ਅਤੇ ਜਜ ਐਸ. ਕੇ. ਕੌਲ ਦੇ ਬੈਂਚ ਨੇ ਕਿਹਾ ਕਿ ਸਾਨੂੰ ਇਸ ਪੀ.ਆਈ.ਐਲ. ’ਤੇ ਵਿਚਾਰ ਕਰਨ ਲਈ ਕੋਈ ਵੀ ਵਜ੍ਹਾ ਨਜ਼ਰ ਨਹੀਂ ਆਉਂਦੀ।ਸ਼ਰਮਾ ਨੇ ਵਿਤ ਮੰਤਰੀ ਜੇਤਲੀ ’ਤੇ ਆਰ.ਬੀ.ਆਈ. ਦੇ ਕੈਪੀਟਲ ਰਜਿਰਵ ’ਚ ਲੁਟਪਾਟ ਦਾ ਦੋਸ਼ ਲਗਾਇਆ ਸੀ।ਬੈਂਚ ਨੇ ਅਦਾਲਤ ਦੀ ਰਜਿਸਟਰੀ ਨੂੰ ਵੀ ਨਿਰਦੇਸ਼ ਦਿਤਾ ਕਿ ਸ਼ਰਮਾ ਨੂੰ ਉਦੋਂ ਤਕ ਹੋਰ ਕੋਈ ਪੀ.ਆਈ.ਐਲ. ਦਾਖ਼ਲ ਕਰਨ ਦੀ ਆਗਿਆ ਨਾ ਦਿਤੀ ਜਾਵੇ, ਜਦੋਂ ਤਕ ਉਹ 50 ਹਜ਼ਾਰ ਰੁਪਏ ਜਮ੍ਹਾਂ ਨਹੀਂ ਕਰਵਾਉਂਦੇ।

VIA PUNJAB