- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੰਮੂ-ਕਸ਼ਮੀਰ ‘ਚ ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ : ਮਹਿਬੂਬਾ
ਸ਼੍ਰੀਨਗਰ— ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਪਾਰਟੀ ਦੇ ਸਥਾਪਨਾ ਦਿਵਸ ‘ਤੇ ਕਿਹਾ ਕਿ ਭਾਜਪਾ ਨਾਲ ਪੀ. ਡੀ. ਪੀ. ਦਾ ਗੱਠਜੋੜ ਉਨ੍ਹਾਂ ਲਈ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ। ਮਹਿਬੂਬਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਗੱਠਜੋੜ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਬੇਹੱਦ ਦਬਾਅ ਵਿਚ ਕੰਮ ਕੀਤਾ ਅਤੇ ਇਥੇ ਇਕ ਹਾਂ-ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ਦੌਰਾਨ ਮਹਿਬੂਬਾ ਨੇ ਕੇਂਦਰ ਨਾਲ ਹੁਰੀਅਤ ਪ੍ਰਤੀ ਇਕ ਹਾਂ-ਪੱਖੀ ਰਵੱਈਆ ਵੀ ਅਪਣਾਉਣ ਦੀ ਅਪੀਲ ਕੀਤੀ। ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਨੇ ਰਮਜ਼ਾਨ ਦੌਰਾਨ ਜੰਮੂ-ਕਸ਼ਮੀਰ ਵਿਚ ਜੰਗਬੰਦੀ ਦਾ ਫੈਸਲਾ ਕਰ ਕੇ ਇਕ ਹਾਂ-ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕੇਂਦਰ ਨੂੰ ਵੀ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਸੀ। ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਨੇ ਬੇਹੱਦ ਦਬਾਅ ਵਿਚ ਕੰਮ ਕੀਤਾ ਸੀ ਪਰ ਉਸਦੇ ਬਾਵਜੂਦ 3 ਸਾਲ ਤੱਕ ਸੂਬੇ ਵਿਚ ਗੱਠਜੋੜ ਦੀ ਸਰਕਾਰ ਚਲਾਈ। ਇਸ ਤੋਂ ਬਾਅਦ ਭਾਜਪਾ ਨੇ ਜੂਨ ਮਹੀਨੇ ਵਿਚ ਪੀ. ਡੀ. ਪੀ. ਤੋਂ ਆਪਣਾ ਸਮਰਥਨ ਵਾਪਸ ਲੈ ਕੇ ਸਰਕਾਰ ਡੇਗ ਦਿੱਤੀ ਸੀ। ਸਰਕਾਰ ਡਿੱਗਣ ਤੋਂ ਬਾਅਦ ਤੋਂ ਹੀ ਮਹਿਬੂਬਾ ਮੁਫਤੀ ਨੇ ਭਾਜਪਾ ‘ਤੇ ਕਈ ਵਾਰ ਪੀ. ਡੀ. ਪੀ. ਵਿਚ ਤੋੜ-ਭੰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਸੀ। ਸੂਬੇ ਵਿਚ ਪੀ. ਡੀ. ਪੀ. ਦੇ ਕਈ ਨੇਤਾਵਾਂ ਨੇ ਵੀ ਖੁੱਲ੍ਹੇ ਸੁਰ ਵਿਚ ਮਹਿਬੂਬਾ ਮੁਫਤੀ ਦੀ ਖਿਲਾਫਤ ਕੀਤੀ ਸੀ।


