ਜੰਮੂ ਕਸ਼ਮੀਰ: ਵੱਖਵਾਦੀਆਂ ਦਾ ਧਰਨਾ ਨਾਕਾਮ ਕਰਨ ਲਈ ਵਧਾਈ ਗਈ ਸੁਰੱਖਿਆ

ਸ਼੍ਰੀਨਗਰ – ਸ਼੍ਰੀਨਗਰ ਦੇ ਲਾਲ ਚੌਕ ਤੇ ਵੱਖਵਾਂਦੀਆਂ ਦੇ ਧਰਨਾ ਪ੍ਰਦਰਸ਼ਨ ਨੂੰ ਅਸਫਲ ਕਰਨ ਲਈ ਅਧਿਕਾਰੀਆਂ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਇੱਥੇ ਸਮਾਨ ਜਨਜੀਵਨ ਪ੍ਰਭਾਵਿਤ ਰਿਹਾ| ਵੱਖਵਾਦੀਆਂ ਨੇ ਐਤਵਾਰ ਨੂੰ ਕੁਲਗਾਮ ਜ਼ਿਲੇ ਵਿੱਚ ਮੁਕਾਬਲੇ ਸਥਾਨ ਤੇ ਹੋਏ ਧਮਾਕੇ ਵਿੱਚ 7 ਵਿਅਕਤੀਆਂ ਦੀ ਮੌਤ ਖਿਲਾਫ ਵਿਰੋਧ ਜਾਹਿਰ ਕਰਨ ਲਈ ਧਰਨਾ-ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ| ਅਧਿਕਾਰੀਆਂ ਨੇ ਦੱਸਿਆ ਕਿ ਲਾਲ ਚੌਕ ਦੇ ਇਤਿਹਾਸਕ ਘੰਟਾਘਰ ਤੱਕ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵੱਖਵਾਦੀਆਂ ਦੇ ਉਥੇ ਪੁੱਜਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮਯਾਬ ਕਰਨ ਲਈ ਵੱਡੀ ਗਿਣਤੀ ਵਿੱਚ ਪੁਲੀਸ ਅਤੇ ਅਰਧ-ਸੈਨਿਕ ਬਲਾਂ ਦੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ| ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਦੁਕਾਨਾਂ, ਨਿੱਜੀ ਦਫਤਰ ਅਤੇ ਹੋਰ ਕਾਰੋਬਾਰੀ ਦੁਕਾਨਾਂ ਬੰਦ ਹਨ ਅਤੇ ਸਰਵਜਨਿਕ ਸਾਧਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ| ਵੱਖਵਾਦੀਆਂ ਨੇ ਅੱਜ ਹੜਤਾਲ ਨਹੀਂ ਬੁਲਾਈ ਪਰ ਅਧਿਕਾਰੀਆਂ ਨੇ ਸਾਰੇ ਸਿੱਖਿਅਕ ਸੰਸਥਾਨ ਬੰਦ ਰੱਖੇ ਅਤੇ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ|

VIA PUNJAB