- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰਾਲੇ ਨੇ ਟਰੈਕਟਰ ਨੂੰ ਮਾਰੀ ਟੱਕਰ-3 ਦੀ ਮੌਤ
ਦਿੜ੍ਹਬਾ ਮੰਡੀ – ਅਜ ਸਵੇਰੇ ਸੰਗਰੂਰ -ਪਾਤੜਾਂ ਨੈਸ਼ਨਲ ਹਾਈਵੇ ਉਪਰ ਪਿੰਡ ਮੋੜਾਂ ਦੇ ਪੁਲ ਉਪਰ ਖੜ੍ਹੇ ਟਰੈਕਟਰ ਨੂੰ ਟਰਾਲੇ ਨੇ ਟਕਰ ਮਾਰ ਦਿਤੀ।ਜਿਸ ਕਾਰਨ ਟਰੈਕਟਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿਚ ਜਖਮੀ ਹੋ ਗਏ।ਪੁਲਿਸ ਚੌਂਕੀ ਮਹਿਲਾਂ ਦੇ ਇੰਚਾਰਜ ਸੁਰਜਨ ਸਿੰਘ ਦੇ ਦਸਣ ਮੁਤਾਬਕ ਟਰੈਕਟਰ ਸਵਾਰ ਜੀਂਦ ਤੋਂ ਕੰਮ ਕਰਕੇ ਵਾਪਸ ਆਪਣੇ ਪਿੰਡ ਬੁਰਜ ਢਿਲਵਾਂ ਜਾ ਰਹੇ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।ਟਰੈਕਟਰ ਚ‘ ਖਰਾਬੀ ਆਉਣ ਕਾਰਨ ਪੁਲ ਤੇ ਖੜਾ ਸੀ,ਟਰੈਕਟਰ ਸਵਾਰ ਉਸ ਦੀ ਮੁਰੰਮਤ ਕਰ ਰਹੇ ਸੀ, ਤੇ ਤੇਜ ਰਫਤਾਰ ਟਰਾਲੇ ਨੇ ਪਿਛੋਂ ਟਕਰ ਮਾਰ ਦਿਤੀ।ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ।ਮ੍ਰਿਤਕਾ ਦੀ ਪਹਿਚਾਣ ਜਸਪਿੰਦਰ ਸਿੰਘ (22) ਸੁਸ਼ੀਲ ਕੁਮਾਰ (19) ਹਰਬੰਸ ਸਿੰਘ (22) ਵਜੋਂ ਹੋਈ ਸਾਰੇ ਮ੍ਰਿਤਕ ਬੁਰਜ ਢਿਲਵਾਂ ਦੇ ਸਨ ਜਖਮੀਆ ਵਿਚੋ ਫਕੀਰ ਸਿੰਘ (20) ਦਿਲਪ੍ਰੀਤ ਸਿੰਘ ਢਿਲਵਾਂ, ਮਖਣ ਸਿੰਘ,ਸੁਖਵਿੰਦਰ ਸਿੰਘ ਵਾਸੀ ਢਿਲਵਾਂ ਵਜੋਂ ਹੋਈ।ਪੁਲਿਸ ਨੇ ਟਰਾਲੇ ਦੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।


