ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ 11 ਦੀ ਮੌਤ

ਮੁੰਬਈ – ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ’ਚ ਇਕ ਟਰਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟਕਰ ’ਚ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ ਨੂੰ ਵਾਪਰਿਆ।ਦਸਿਆ ਜਾ ਰਿਹਾ ਹੈ। ਵੈਨ ਵਿੱਚ 15 ਦੇ ਕਰੀਬ ਲੋਕ ਸਵਾਰ ਸਨ ਅਤੇ ਕੋਰਪਨਾ-ਵਾਨੀ ਰੋਡ ’ਤੇ ਇਸ ਦੀ ਟਕਰ ਸਾਹਮਣਿਓਂ ਆ ਰਹੇ ਇਕ ਟਰਕ ਨਾਲ ਹੋ ਗਈ।

VIA PUNJAB