- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਡਾਵੋਸ ਵਿੱਚ ਵਰਲਡ ਇਕਨਾਮਿਕ ਫੋਰਮ ‘ਚ ਮਨਪ੍ਰੀਤ ਬਾਦਲ ਕਰਨਗੇ ਪੰਜਾਬ ਦੇ ਵਫ਼ਦ ਦੀ ਅਗਵਾਈ
ਪੰਜਾਬ ਦੇ ਵਫ਼ਦ ਬਾਰੇ ਇਨਵੈਸਟ ਪੰਜਾਬ ਦੇ ਟਵਿੱਟਰ ਹੈਂਡਲ ‘ਤੇ ਮਿਲੇਗੀ ਜਾਣਕਾਰੀ
ਚੰਡੀਗੜ – ਸਵਿਟਜ਼ਰਲੈਂਡ ਦੇ ਡਾਵੋਸ ਵਿੱਚ 21 ਤੋਂ 26 ਜਨਵਰੀ ਨੂੰ ਹੋਣ ਜਾ ਰਹੇ ਵਰਲਡ ਇਕਨਾਮਿਕ ਫੋਰਮ (ਡਬਲਿਊ.ਈ.ਐਫ.) ਸੰਮੇਲਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇਕ ਉੱਚ ਪੱਧਰੀ ਵਫ਼ਦ ਸ਼ਮੂਲੀਅਤ ਕਰੇਗਾ। ਦੱਸਣਯੋਗ ਹੈ ਕਿ ਇਸ ਸੰਮੇਲਨ ਨੂੰ ਨਿਵੇਸ਼ਕਾਂ ਦਾ ਤਰਜੀਹੀ ਮੰਚ ਮੰਨਿਆ ਜਾਂਦਾ ਹੈ। ਇਸ ਸਾਲਾਨਾ ਸੰਮੇਲਨ ਵਿੱਚ ਸ੍ਰੀ ਬਾਦਲ ਨਾਲ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਵੀ ਸ਼ਮੂਲੀਅਤ ਕਰਨਗੇ। ਇਸ ਸੰਮੇਲਨ ਵਿੱਚ ਵਿਸ਼ਵ ਭਰ ਵਿੱਚੋਂ 100 ਤੋਂ ਵੱਧ ਸਰਕਾਰਾਂ ਦੇ ਨੁਮਾਇੰਦੇ, 1,000 ਤੋਂ ਵੱਧ ਪ੍ਰਮੁੱਖ ਵਿਸ਼ਵ ਪੱਧਰੀ ਕੰਪਨੀਆਂ ਦੇ ਸਿਖ਼ਰਲੇ ਕਾਰਜਕਾਰੀ ਅਧਿਕਾਰੀ ਅਤੇ ਪ੍ਰਮੁੱਖ ਸੱਭਿਆਚਾਰਕ, ਸਮਾਜਿਕ ਅਤੇ ਸੂਝਵਾਨ ਆਗੂ ਸ਼ਾਮਲ ਹੋਣਗੇ।ਇਸ ਸੰਮੇਲਨ ਦੇ ਏਜੰਡੇ ਵਿੱਚ ਖੁਰਾਕ ਸੁਰੱਖਿਆ, ਸਿਹਤ ਸੰਭਾਲ, ਸੜਕ ਸੁਰੱਖਿਆ, ਗਤੀਸ਼ੀਲ ਭਵਿੱਖ, ਆਰਥਿਕਤਾ ਅਤੇ ਤਕਨਾਲੋਜੀ ਸਮੇਤ ਹੋਰ ਆਲਮੀ ਮੁੱਦਿਆਂ ਉਤੇ ਗੰਭੀਰ ਵਿਚਾਰ-ਵਟਾਂਦਰਾ ਸ਼ਾਮਲ ਹੈ। ਇਸ ਵਿਚਾਰ-ਵਟਾਂਦਰੇ ਨਾਲ ਵਿਸ਼ਵ ਦੀਆਂ ਤਰਜੀਹਾਂ ਅਤੇ ਖੇਤਰੀ ਏਜੰਡਿਆਂ, ਉਦਯੋਗਾਂ ਅਤੇ ਵਿਸ਼ਵ ਦੇ ਰੁਝਾਨਾਂ ਨੂੰ ਸਮਝਣ ਤੇ ਪਰਿਭਾਸ਼ਤ ਕਰਨ ਵਿੱਚ ਮਦਦ ਮਿਲੇਗੀ। ਇਸ ਸਮਾਗਮ ਵਿੱਚ ਸ਼ਮੂਲੀਅਤ ਕੇਵਲ ਸੱਦੇ ‘ਤੇ ਸੀ, ਜੋ ਇਹ ਫੋਰਮ ਦੀ ਕਮਿਊਨਿਟੀਜ਼ ਦੇ ਮੈਂਬਰਾਂ ਲਈ ਰਾਖਵੀਂ ਸੀ। ਇਸ ਸਾਲ ਦੇ ਸੰਮੇਲਨ ਵਿੱਚ ਹਿੱਸਾ ਲੈਣ ਲਈ ਪੰਜਾਬ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ ਅਤੇ ਪੰਜਾਬ ਇਸ ਸੁਨਹਿਰੀ ਮੌਕੇ ਦਾ ਲਾਹਾ ਲੈ ਰਿਹਾ ਹੈ।ਇਸ ਸੰਮੇਲਨ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ‘ਭਾਰਤ ਲਈ ਦੇਸ਼ ਦੀ ਰਣਨੀਤੀ ਸੰਵਾਦ’, ‘ਆਲਮੀ ਖੁਰਾਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ’, ‘ਗਲੋਬਲ ਰੋਡ ਸੇਫਟੀ ਇੰਸ਼ੀਏਟਿਵਜ਼ ਐਂਡ ਰੋਡ ਸੇਫਟੀ ਪਾਰਟਨਰਸ਼ਿਪਸ ਫਾਰ ਇੰਡੀਆ’ ਅਤੇ ‘ਫੂਡ ਸੇਫਟੀ ਇਨੋਵੇਸ਼ਨ: ਟੂਵਰਡਜ਼ ਏ ਨਿਊ ਲੀਡਰਸ਼ਿਪ ਏਜੰਡਾ ਫਾਰ ਐਕਸ਼ਨ’ ਸੈਸ਼ਨਾਂ ਨੂੰ ਸੰਬੋਧਨ ਕੀਤਾ ਜਾਵੇਗਾ। ਇਹ ਸੈਸ਼ਨ ਵਿਸ਼ਵ ਪੱਧਰ ‘ਤੇ ਪੰਜਾਬ ਦੀ ਮੌਜੂਦਗੀ ਦਰਜ ਕਰਾਉਣ ਅਤੇ ਆਲਮੀ ਮੁੱਦਿਆਂ ਬਾਰੇ ਆਪਣੇ ਵਿਚਾਰ ਦੇਣ ਦਾ ਸੁਨਹਿਰੀ ਮੌਕਾ ਹੈ।ਇਸ ਵਫ਼ਦ ਵੱਲੋਂ ਨੈਸਲੇ ਦੇ ਏਸ਼ੀਆ, ਓਸ਼ਨੀਆ ਤੇ ਅਫਰੀਕਾ ਦੇ ਸੀ.ਈ.ਓ. ਕ੍ਰਿਸ ਜੌਹਨਸਨ, ਡਬਲਿਊ.ਈ.ਐਫ. ਵਿੱਚ ਮੋਬਿਲਿਟੀ ਇੰਡਸਟਰੀ ਅਤੇ ਸਿਸਟਮ ਇੰਸ਼ੀਏਟਿਵਜ਼ ਦੇ ਮੁਖੀ ਕ੍ਰਿਸਟੋਫ ਵੌਲਫ ਅਤੇ ਐਮਾਜ਼ੋਨ ਵੈੱਬ ਸਰਵਿਸਿਜ਼ ਵਿੱਚ ਵਰਲਡਵਾਈਡ ਪਬਲਿਕ ਸੈਕਟਰ ਦੇ ਵਾਈਸ ਪ੍ਰੈਜ਼ੀਡੈਂਟ ਟੈਰੇਜ਼ਾ ਕਾਰਲਸਨ ਸਮੇਤ ਹੋਰ ਆਲਮੀ ਲੀਡਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨਾਂ ਮੀਟਿੰਗਾਂ ਦੌਰਾਨ ਪੰਜਾਬ ਵਿੱਚ ਨਿਵੇਸ਼/ਪਾਇਲਟ ਪ੍ਰਾਜੈਕਟਾਂ ਦੇ ਮੌਕਿਆਂ ਬਾਰੇ ਚਰਚਾ ਕੀਤੀ ਜਾਵੇਗੀ।ਪੰਜਾਬ ਵੱਲੋਂ ਸੂਬੇ ਵਿੱਚ ਨਿਵੇਸ਼ ਲਈ ਸੁਖਾਵਾਂ ਮਾਹੌਲ ਸਿਰਜਣ ਲਈ ਪਿਛਲੇ ਦੋ ਸਾਲਾਂ ਦੌਰਾਨ ਕਈ ਸੁਧਾਰਵਾਦੀ ਕਦਮ ਚੁੱਕੇ ਗਏ ਹਨ। ਇਸ ਸਬੰਧੀ ਇੰਡਸਟਰੀਅਲ ਤੇ ਬਿਜ਼ਨੈਸ ਡਿਵੈਲਪਮੈਂਟ ਪਾਲਿਸੀ 2017, ਜਿਸ ਤਹਿਤ ਨਿਵੇਸ਼ਕਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਅਤੇ ਬਿਜ਼ਨੈੱਸ ਫਸਟ ਸਿੰਗਲ ਵਿੰਡੋ ਪੋਰਟਲ ਵਰਗੇ ਕਈ ਉਪਰਾਲੇ ਕੀਤੇ ਗਏ ਹਨ, ਜਿਨਾਂ ਦਾ ਸਨਅਤਕਾਰਾਂ ਤੇ ਨਿਵੇਸ਼ਕਾਂ ਵੱਲੋਂ ਸਵਾਗਤ ਵੀ ਕੀਤਾ ਗਿਆ ਹੈ।ਪੰਜਾਬ ਵੱਲੋਂ ਨਿਵੇਸ਼ ਤੇ ਉਦਯੋਗਾਂ ਲਈ ਸੁਖਾਲੇ ਮਾਹੌਲ ਲਈ ਵੱਡੇ ਪੱਧਰ ‘ਤੇ ਬ੍ਰੈਂਡ ਬਿਲਡਿੰਗ ਅਤੇ ਹੋਰ ਗਤੀਵਿਧੀਆਂ ਵਿੱਢੀਆਂ ਗਈਆਂ ਹਨ, ਜਿਸ ਤਹਿਤ ਇਹ ਵਫ਼ਦ ਡਾਵੋਸ ਸੰਮੇਲਨ ਵਿੱਚ ਸ਼ਮੂਲੀਅਤ ਕਰ ਰਿਹਾ ਹੈ।ਡਾਵੋਸ ਵਿੱਚ ਇਸ ਵਫ਼ਦ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਨਵੈਸਟ ਪੰਜਾਬ ਦੇ ਅਧਿਕਾਰਤ ਟਵਿੱਟਰ ਹੈਂਡਲ 0invest_punjab ਉਤੇ ਉਪਲਬਧ ਹੋਵੇਗੀ।


