ਤਕਨੀਕੀ ਨੁਕਸ ਕਾਰਨ ਚੰਦਰਯਾਨ–2 ਦੀ ਲਾਂਚਿੰਗ ਟਲੀ

ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼) – ਭਾਰਤ ਨੇ ਸੋਮਵਾਰ ਵੱਡੇ ਤੜਕੇ 2:15 ਵਜੇ ਹੋਣ ਵਾਲੀ ਚੰਦਰਯਾਨ–2 ਦੀ ਲਾਂਚਿੰਗ ਨੂੰ ਕਿਸੇ ਤਕਨੀਕੀ ਨੁਕਸ ਕਾਰਨ ਹਾਲ ਦੀ ਘੜੀ ਟਾਲ਼ ਦਿੱਤਾ ਹੈ। ਇਸ ਦੀ ਲਾਂਚਿੰਗ ਲਈ ਹੁਣ ਨਵੀਂ ਤਰੀਕ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ। ਇਸਰੋ ਨੇ ਲਿਖਿਆ ਕਿ ਲਾਂਚਿੰਗ ਵਾਹਨ ਵਿੱਚ ਟੀ–56 ਮਿੰਟ ਉੱਤੇ ਤਕਨੀਕੀ ਨੁਕਸ ਦਿੱਸਿਆ। ਇਸ ਲਈ ਸਾਵਧਾਨੀ ਵਜੋਂ ਚੰਦਰਯਾਨ–2 ਦੀ ਲਾਂਚਿੰਗ ਅੱਜ ਲਈ ਟਾਲ਼ ਦਿੱਤੀ ਗਈ ਹੈ।

VIA PUNJAB