- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤਿੰਨ ਅੱਤਵਾਦੀ ਸ਼ੋਪੀਆਂ ਮੁਕਾਬਲੇ ‘ਚ ਢੇਰ
ਤ੍ਰਾਲ ‘ਚ ਵਿਦੇਸ਼ੀ ਅੱਤਵਾਦੀਆਂ ਦੀ ਤਲਾਸ਼ ਜਾਰੀ
ਸ੍ਰੀਨਗਰ – ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ‘ਚ ਆਪਣੇ ਅੱਤਵਾਦ ਰੋਕੂ ਅਭਿਆਨ ਨੂੰ ਜਾਰੀ ਰੱਖਦਿਆਂ ਸੋਮਵਾਰ ਨੂੰ ਸ਼ੋਪੀਆਂ ‘ਚ 3 ਅੱਤਵਾਦੀਆਂ ਨੂੰ ਘੇਰਨ ਤੋਂ ਬਾਅਦ ਉਨ੍ਹਾਂ ਨੂੰ ਘੰਟਿਆਂਬੱਧੀ ਚੱਲੇ ਮੁਕਾਬਲੇ ‘ਚ ਮਾਰ ਮੁਕਾਇਆ ਹੈ। ਮਾਰੇ ਗਏ ਤਿੰਨਾਂ ਅੱਤਵਾਦੀਆਂ ਤੋਂ ਵੱਡੀ ਗਿਣਤੀ ‘ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਹੋਏ ਹਨ। ਮਾਰੇ ਗਏ ਅੱਤਵਾਦੀਆਂ ‘ਚ ਸਾਬਕਾ ਪੁਲਿਸ ਐੱਸ.ਪੀ.ਓ. ਆਦਿਲ ਡਾਰ ਸਮੇਤ ਜਹਾਂਗੀਰ ਤੇ ਵਸੀਮ ਸ਼ਾਮਿਲ ਹਨ। ਆਦਿਲ ਦੀ ਵਾਦੀ ਦੇ ਸਾਬਕਾ ਵਿਧਾਇਕ ਏਜ਼ਾਜ਼ ਅਹਿਮਦ ਡਾਰ ਦੇ ਘਰੋਂ ਸੁਰੱਖਿਆ ਮੁਲਾਜ਼ਮਾਂ ਦੀਆਂ ਰਾਇਫਲਾਂ ਨੂੰ ਲੈ ਕੇ ਫ਼ਰਾਰ ਹੋ ਗਿਆ ਸੀ। ਉਹ ਬੀਤੇ ਦਿਨੀਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਫੜੇ ਗਏ ਹਿਜ਼ਬ ਅੱਤਵਾਦੀ ਨਵੀਦ ਦਾ ਵੀ ਕਰੀਬ ਸੀ। ਅੱਤਵਾਦੀ ਨਵੀਦ ਦੇ ਫੜੇ ਜਾਣ ਤੋਂ ਬਾਅਦ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਇਹ ਪਹਿਲਾ ਮੁਕਾਬਲਾ ਹੈ।


