- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੀਹਰਾ ਤਲਾਕ ਰਾਜ ਸਭਾ ਵਲੋਂ ਬਿਲ ਪਾਸ
ਰਾਸ਼ਟਰਪਤੀ ਦੀ ਮਨਜ਼ੂਰੀ ਬਾਅਦ ਬਣੇਗਾ ਕਾਨੂੰਨ; ਸੰਸਦ ਦੇ ਉਪਰਲੇ ਸਦਨ ’ਚ ਸਰਕਾਰ ਦੀ ਵੱਡੀ ਜਿੱਤ
ਨਵੀਂ ਦਿੱਲੀ – ਸੰਸਦ ਨੇ ਮੰਗਲਵਾਰ ਨੂੰ ਤੀਹਰਾ ਤਲਾਕ ਬਿਲ ਪਾਸ ਕਰਕੇ ਮੁਸਲਮਾਨ ਔਰਤਾਂ ਨੂੰ ਤੁਰੰਤ ਦਿੱਤੇ ਜਾਂਦੇ ਤਲਾਕ ਦੀ ਪ੍ਰਥਾ ਨੂੰ ਫੌਜਦਾਰੀ ਅਪਰਾਧ ਵਿੱਚ ਬਦਲ ਦਿੱਤਾ ਹੈ। ਰਾਜ ਸਭਾ ਵਿੱਚ ਵਿੱਚ ਅੱਜ ਹੋਈ ਭਖਵੀਂ ਬਹਿਸ ਤੋਂ ਬਾਅਦ ਬਿਲ ਦੇ ਹੱਕ ਵਿੱਚ 99 ਅਤੇ ਵਿਰੋਧ ਵਿੱਚ 84 ਵੋਟਾਂ ਪਈਆਂ ਹਨ। ਹੁਣ ਇਹ ਬਿਲ ਪ੍ਰਵਾਨਗੀ ਲਈ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਅਤੇ ਇਸ ਤੋਂ ਬਾਅਦ ਬਿਲ ਕਾਨੂੰਨ ਵਿੱਚ ਤਬਦੀਲ ਹੋ ਜਾਵੇਗਾ। ਬਿਲ ਨੂੰ ਮੁਸਲਿਮ ਔਰਤਾਂ ਦੀ ਆਜ਼ਾਦੀ ਅਤੇ ਮਾਣ- ਸਨਮਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਲੋਕ ਸਭਾ ਨੇ ਪਿਛਲੇ ਹਫ਼ਤੇ ਮੁਸਲਿਮ ਔਰਤਾਂ( ਨਿਕਾਹ ਸਬੰਧੀ ਅਧਿਕਾਰਾਂ ਦੀ ਰੱਖਿਆ) ਬਿਲ ਪਾਸ ਕਰ ਦਿੱਤਾ ਸੀਅਤੇ ਰਾਜ ਸਭਾ ਨੇ ਅੱਜ ਇਸ ਨੂੰ ਮਾਨਤਾ ਦੇ ਦਿੱਤੀ ਹੈ। ਅੱਜ ਬਿਲ ਪਾਸ ਹੋਣ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਬਿਲ ਨੂੰ ਰਾਜ ਸਭਾ ਦੀ ਸਿਲੈਕਟ ਕਮੇਟੀ ਨੂੰ ਭੇਜਣ ਲਈ ਲਿਆਂਦਾ ਮਤਾ ਡਿਗ ਗਿਆ। ਮਤੇ ਦੇ ਹੱਕ ਵਿੱਚ 84 ਵੋਟਾਂ ਅਤੇ ਵਿਰੋਧ ਵਿੱਚ 100 ਵੋਟਾਂ ਪਈਆਂ। ਰਾਜ ਸਭਾ ਵਿੱਚ ਤੀਹਰੇ ਤਲਾਕ ਵਿਰੁੱਧ ਲਿਆਂਦੇ ਬਿਲ ’ਤੇ ਬੀਜੂ ਜਨਤਾ ਦਲ ਨੇ ਐੱਨਡੀਏ ਦੀ ਹਮਾਇਤ ਕੀਤੀ ਅਤੇ ਜਨਤਾ ਦਲ (ਯੂਨਾਈਟਿਡ) ਅਤੇ ਅੰਨਾਡੀਐੱਮਕੇ ਨੇ ਵਾਕਆਊਟ ਕੀਤਾ। ਰਾਜ ਸਭਾ ਵਿੱਚ ਸੱਤਾਧਾਰੀ ਧਿਰ ਐੱਨਡੀਏ ਕੋਲ 242 ਮੈਂਬਰਾਂ ਵਿੱਚੋਂ 107 ਮੈਂਬਰ ਹਨ ਅਤੇ ਬਹੁਮੱਤ ਲਈ 121 ਮੈਂਬਰਾਂ ਦੀ ਲੋੜ ਬਣਦੀ ਹੈ ਪਰ ਸਮਾਜਵਾਦੀ ਪਾਰਟੀ ਅਤੇ ਬਸਪਾ ਦੇ ਟੀਆਰਐੱਸ ਅਤੇ ਵਾਈਐੱਸਆਰ-ਕਾਂਗਰਸ ਕੁੱਝ ਮੈਂਬਰ ਸਦਨ ਵਿੱਚੋਂ ਗੈਰਹਾਜ਼ਰ ਰਹੇ ਅਤੇ ਇਸ ਦਾ ਫਾਇਦਾ ਸੱਤਾਧਾਰੀ ਧਿਰ ਨੂੰ ਮਿਲਿਆ। ਰਾਜ ਸਭਾ ਵਿੱਚ ਚੱਲੀ ਸਾਢੇ ਚਾਰ ਘੰਟੇ ਦੀ ਬਹਿਸ ਨੂੰ ਸਮੇਟਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਤੀਹਰੇ ਤਲਾਕ ਵਿਰੁੱਧ ਲਿਆਂਦੇ ਬਿਲ ਵਿੱਚ ਸਜ਼ਾ ਦੀ ਵਿਵਸਥਾ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਨੇ ਇਸ ਸੰਦਰਭ ਵਿੱਚ ਦਹੇਜ ਵਿਰੋਧੀ ਕਾਨੂੰਨ ਅਤੇ ਕਿਸੇ ਹਿੰਦੂ ਵੱਲੋਂ ਬਹੁ ਵਿਆਹ ਕਾਨੂੰਨ ਵਿੱਚ ਤਿੰਨ ਸਾਲ ਦੀ ਸਜ਼ਾ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਮੁਸਲਿਮ ਜਗਤ ਵੀ ਸੁਧਾਰਾਂ ਲਈ ਕਦਮ ਚੁੱਕ ਰਿਹਾ ਹੈ ਤਾਂ ਇੱਕ ਜਮਹੂਰੀ ਦੇਸ਼ ਅਜਿਹਾ ਕਿਉਂ ਨਹੀਂ ਕਰ ਸਕਦਾ। ਉਨ੍ਹਾਂ ਨੇ ਕਾਂਗਰਸ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕੀਤੀ।


