- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੰਦਰੁਸਤ ਪੰਜਾਬ ਮਿਸ਼ਨ: ਮਿਲਾਵਟਖੋਰਾਂ ਦੀ ਪੈੜ ਨੱਪੀ
ਕਪੂਰਥਲਾ, ਬਠਿੰਡਾ, ਨਾਭਾ ਤੇ ਦਿੜਬਾ ਵਿੱਚ ਹੋਈ ਕਾਰਵਾਈ
ਚੰਡੀਗੜ – ਖੁਰਾਕ ਸੁਰੱਖਿਆ ਟੀਮਾਂ ਨੇ ਮਿਲਾਵਟੀ ਖੁਰਾਕੀ ਵਸਤਾਂ ਨੂੰ ਰੋਕਣ ਦੇ ਮਕਸਦ ਨਾਲ ਚਲਾਈ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਵੀ ਪੰਜਾਬ ਭਰ ਵਿੱਚ ਕਈ ਥਾਈਂ ਛਾਪੇ ਮਾਰੇ। ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਕਪੂਰਥਲਾ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬੋਰਡ ਨਾਲ ਮਿਲ ਕੇ ਅੱਜ ਤੜਕੇ 4:15 ਵਜੇ ਪਹਿਲਵਾਨ ਡੇਅਰੀ ਵਿੱਚ ਜਾਂਚ ਕੀਤੀ ਗਈ ਅਤੇ ਤਿੰਨ ਕੁਇੰਟਲ ਦੇਸੀ ਘਿਓ ਤੇ ਇਕ ਕੁਇੰਟਲ ਪਨੀਰ ਬਰਾਮਦ ਕੀਤਾ ਗਿਆ, ਜੋ ਘਟੀਆ ਕੁਆਲਟੀ ਦਾ ਜਾਪਦਾ ਸੀ। ਇਸ ਦੌਰਾਨ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨਾਲ ਮਿਲ ਕੇ ਨਾਭਾ ਦੀ ਸਰਕੂਲਰ ਰੋਡ ਉਤੇ ਉÎੱਤਮ ਡੇਅਰੀ ਵਿੱਚ ਛਾਪਾ ਮਾਰਿਆ ਗਿਆ, ਜਿਸ ਦੌਰਾਨ ਦੁੱਧ ਤੇ ਕਰੀਮ ਦੇ ਦੋ-ਦੋ ਅਤੇ ਪਨੀਰ ਦਾ ਇਕ ਨਮੂਨਾ ਭਰਿਆ ਗਿਆ। ਇਸ ਚੈਕਿੰਗ ਦੌਰਾਨ ਬੱਸ ਸਟੈਂਡ, ਨਾਭਾ ਨੇੜੇ ਥੂਹੀ ਰੋਡ ਉਤੇ ਹਰਦਮ ਮਿਲਕ ਕੁਲੈਕਸ਼ਨ ਸੈਂਟਰ ਉਤੇ ਵੀ ਛਾਪਾ ਮਾਰਿਆ ਗਿਆ ਪਰ ਉਥੋਂ ਦੁੱਧ ਜਾਂ ਕੋਈ ਦੁੱਧ ਉਤਪਾਦ ਨਹੀਂ ਮਿਲਿਆ। ਖੁਰਾਕ ਸੁਰੱਖਿਆ ਟੀਮ ਨੇ ਸੰਗਰੂਰ ਦੇ ਦਿੜਬਾ ਵਿੱਚ ਆਰ.ਆਰ. ਮਿਲਕ ਸੈਂਟਰ ਉਤੇ ਛਾਪਾ ਮਾਰਿਆ ਅਤੇ ਨਮੂਨੇ ਭਰੇ ਗਏ। ਫਤਹਿਗੜ ਸਾਹਿਬ ਜ਼ਿਲੇ ਦੀ ਤਹਿਸੀਲ ਖਮਾਣੋਂ ਦੇ ਪਿੰਡ ਉੱਚਾ ਜਟਾਣਾ ਵਿੱਚ ਵੀ ਇਹੀ ਕਾਰਵਾਈ ਕੀਤੀ ਗਈ। ਮੋਗਾ ਵਿੱਚ ਇਕ ਵਾਹਨ ਨੂੰ ਰੋਕ ਕੇ ਉਸ ਵਿੱਚੋਂ ਘਟੀਆ ਕੁਆਲਟੀ ਦੇ 20 ਕਿਲੋ ਰਸਗੁੱਸੇ ਬਰਾਮਦ ਕੀਤੇ ਗਏ, ਜੋ ਤਲਵੰਡੀ ਵਿੱਚ ਸਪਲਾਈ ਕੀਤੇ ਜਾਣੇ ਸਨ। ਖੁਰਾਕ ਸੁਰੱਖਿਆ ਟੀਮ ਨੇ ਬਠਿੰਡਾ ਵਿੱਚ ਮਠਿਆਈ ਦੀਆਂ ਦੁਕਾਨਾਂ ਨੂੰ ਸਪਲਾਈ ਦੇਣ ਵਾਲੇ ਸਪਲਾਇਰਾਂ ਉਤੇ ਛਾਪੇ ਮਾਰੇ ਅਤੇ 835 ਕਿਲੋ ਬਰਫ਼ੀ, 275 ਕਿਲੋ ਸਪਰੇਟਾ ਪਾਊਡਰ, 120 ਕਿਲੋ ਮਿਲਕ ਕੇਕ, 600 ਕਿਲੋ ਪਤੀਸਾ ਤੇ 230 ਕਿਲੋ ਲੱਡੂ ਬਰਾਮਦ ਕੀਤੇ ਗਏ। ਇਹ ਸਾਰੇ ਨਮੂਨੇ ਅਗਲੇਰੀ ਜਾਂਚ ਲਈ ਸਟੇਟ ਲੈਬਾਰਟਰੀ ਖਰੜ ਵਿੱਚ ਭੇਜ ਦਿੱਤੇ ਗਏ।


