ਦਾਊਦ ਇਬਰਾਹਿਮ ਦਾ ਭਤੀਜਾ ਰਿਜਵਾਨ ਕਾਸਕਰ ਮੁੰਬਈ ਵਿੱਚ ਗ੍ਰਿਫਤਾਰ

ਮੁੰਬਈ – ਮੁੰਬਈ ਪੁਲੀਸ ਨੇ ਬੀਤੀ ਰਾਤ ਵੱਡੀ ਕਾਰਵਾਈ ਕਰਦੇ ਹੋਏ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਤੀਜੇ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ| ਦਾਊਦ ਦੇ ਭਤੀਜੇ ਰਿਜਵਾਨ ਕਾਸਕਰ ਨੂੰ ਫਿਰੌਤੀ ਮੰਗਣ ਦੇ ਦੋਸ਼ ਵਿੱਚ ਉਦੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਦੇਸ਼ ਛੱਡ ਕੇ ਦੌੜਨ ਦੀ ਫਿਰਾਕ ਵਿੱਚ ਸੀ| ਰਿਜਵਾਨ ਕਾਸਕਰ ਦਾਊਦ ਦੇ ਭਰਾ ਇਕਬਾਲ ਕਾਸਕਰ ਦਾ ਬੇਟਾ ਹੈ| ਜ਼ਿਕਰਯੋਗ ਹੈ ਕਿ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ ਵਿਰੁੱਧ ਜਾਂਚ ਕਰਦੇ ਹੋਏ ਮੁੰਬਈ ਪੁਲੀਸ ਨੇ ਇਸ ਤੋਂ ਪਹਿਲਾਂ ਅਫਰੋਜ਼ ਵਡਾਰੀਆ ਉਰਫ ਅਹਿਮਦ ਰਜਾ ਨੂੰ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ| ਮੁੰਬਈ ਪੁਲੀਸ ਨੇ ਸੀਨੀਅਰ ਅਧਿਕਾਰੀਆਂ ਅਨੁਸਾਰ ਵਡਾਰੀਆ ਵਿਰੁੱਧ ਲੁੱਕ ਆਊਟ ਸਰਕੁਲਰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ| ਅਧਿਕਾਰੀਆਂ ਨੇ ਦੱਸਿਆਕਿ ਉਹ ਛੋਟਾ ਸ਼ਕੀਲ ਦਾ ਕਰੀਬੀ ਸਹਿਯੋਗੀ ਸੀ ਅਤੇ ਉਸ ਲਈ ਹਵਾਲਾ ਲੈਣ-ਦੇਣ ਦਾ ਕੰਮ ਕਰਦਾ ਸੀ| ਅਧਿਕਾਰੀ ਨੇ ਕਿਹਾ ਕਿ ਜਿਵੇਂ ਹੀ ਉਹ ਮੁੰਬਈ ਪਹੁੰਚਿਆ, ਉਸ ਨੂੰ ਹਵਾਈ ਅੱਡੇ ਤੋਂ ਹੀ ਗ੍ਰਿਫਤਾਰ ਕਰ ਕੇ ਮੁੰਬਈ ਪੁਲੀਸ ਨੂੰ ਸੌਂਪ ਦਿੱਤਾ ਗਿਆ|

VIA PUNJAB