- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਦੇ ਹੋਟਲ ਵਿੱਚ ਅੱਗ ਲੱਗਣ ਕਾਰਨ 17 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ – ਦਿੱਲੀ ਦੇ ਕਰੋਲ ਬਾਗ ਖੇਤਰ ਵਿੱਚ ਸਥਿਤ ਅਰਪਿਤ ਪੈਲੇਸ ਹੋਟਲ ਵਿੱਚ ਲੱਗੀ ਅੱਗ ਨੇ ਨੀਂਦ ਵਿੱਚ ਸੁੱਤੇ 17 ਵਿਅਕਤੀਆਂ ਦੀ ਜਿੰਦਗੀ ਖੋਹ ਲਈ| ਅੱਜ ਤੜਕੇ ਚਾਰ ਵਜੇ ਲੱਗੀ ਅੱਗ ਨੇ ਲੋਕਾਂ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਦਿੱਤਾ| ਅੱਗ ਜਿਵੇਂ ਹੀ ਚੌਥੀ ਮੰਜਿਲ ਉੱਤੇ ਫੈਲੀ, ਲੋਕ ਬਦਹਵਾਸ ਹੋ ਗਏ| ਇਸ ਦੌਰਾਨ ਕੋਈ ਤਾਰ ਦੇ ਸਹਾਰੇ ਹੋਟਲ ਦੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਕੋਈ ਸਿਰਹਾਣਿਆਂ ਦੇ ਸਹਾਰੇ ਜਾਨ ਬਚਾਉਣ ਲਈ ਛਾਲ ਮਾਰਨ ਲੱਗ ਪਿਆ| ਇੱਕ ਵਿਅਕਤੀ ਹੋਟਲ ਤੋਂ ਹੇਠਾਂ ਡਿੱਗਦਾ ਵੀ ਦਿਖਾਈ ਦਿੱਤਾ| ਇਸ ਦੌਰਾਨ ਇੱਕ ਮਹਿਲਾ ਅਤੇ ਇੱਕ ਬੱਚੇ ਦੀ ਪੰਜਵੀ ਮੰਜਿਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ| ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀਆਂ ਅਨੁਸਾਰ ਉੱਥੇ ਦਾ ਮੰਜਰ ਬਹੁਤ ਭਿਆਨਕ ਸੀ| ਮੌਕੇ ਤੇ ਮੌਜੂਦ ਹੋਰਨਾਂ ਵਿਅਕਤੀਆਂ ਦੇ ਮੁਤਾਬਕ ਅੱਗ ਲੱਗਣ ਦੇ ਦੌਰਾਨ ਕੁਲ ਚਾਰ ਪੰਜ ਵਿਅਕਤੀਆਂ ਨੇ ਬਿਲਡਿੰਗ ਤੋਂ ਛਲਾਂਗ ਲਗਾ ਦਿੱਤੀ| ਇਸੇ ਦੌਰਾਨ ਅੱਗ ਦੀਆਂ ਲਪਟਾਂ ਦੇ ਡਰ ਕਾਰਨ ਇੱਕ ਵਿਦੇਸ਼ੀ ਔਰਤ ਨੇ ਤਾਰ ਫੜਕੇ ਹੋਟਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੇਠਾਂ ਸੜਕ ਉੱਤੇ ਆ ਡਿੱਗੀ ਜਿਸਨੂੰ ਹਸਪਤਾਲ ਭੇਜਿਆ ਗਿਆ| ਹੋਟਲ ਨੂੰ ਲੱਗੀ ਅੱਗ ਨੂੰ ਬੁਝਾਉਣ ਵਿੱਚ ਦੇਰੀ ਦੀ ਗੱਲ ਵੀ ਸਾਹਮਣੇ ਆਈ ਹੈ| ਇੱਕ ਚਸ਼ਮਦੀਦ ਨੇ ਦਸਿਆ ਕਿ ਅੱਗ ਬੁਝਾਉਣ ਵਾਲੀ ਵੱਡੀ ਗੱਡੀ ਦੀ ਪੌੜੀ ਅਟਕ ਗਈ ਸੀ, ਜਿਸਦੀ ਵਜ੍ਹਾ ਨਾਲ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਹੋਟਲ ਵਿੱਚ ਜਾਣ ਵਿੱਚ ਦੇਰੀ ਹੋਈ| ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਐਂਬੁਲੈਂਸ ਦੇ ਆਉਣ ਤੱਕ ਅੱਗ ਲੱਗਭੱਗ ਬੁਝ ਚੁੱਕੀ ਸੀ ਅਤੇ ਸਿਰਫ ਧੂੰੁਆਂ ਬਚਿਆ ਸੀ| ਮਰਨ ਵਾਲਿਆਂ ਵਿੱਚ ਜਿਆਦਾਤਰ ਦਿੱਲੀ ਆਏ ਟੂਰਿਸਟ ਅਤੇ ਹੋਰ ਲੋਕ ਸਨ| ਮਿਆਂਮਾਰ ਅਤੇ ਕੌਚੀ ਤੋਂ ਆਏ ਲੋਕ ਵੀ ਇਹਨਾਂ ਵਿੱਚ ਸ਼ਾਮਿਲ ਹਨ| ਇਸ ਘਟਨਾ ਵਿੱਚ ਜਿਆਦਾਤਰ ਮੌਤਾਂ ਧੂੰਏ ਕਾਰਨ ਸਾਹ ਘੁਟਣ ਦੇ ਕਾਰਨ ਹੋਈਆਂ ਹਨ| ਹੋਟਲ ਦੇ ਏ ਸੀ ਕਮਰਿਆਂ ਦੀਆਂ ਖਿੜਕੀਆਂ ਫਿਕਸ ਸਨ ਜਿਸ ਕਾਰਨ ਧੂੰਆਂ ਇਮਾਰਤ ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਕਮਰਿਆਂ ਵਿੱਚ ਭਰਦਾ ਗਿਆ| ਡੂੰਘੀ ਨੀਂਦ ਵਿੱਚ ਹੋਣ ਕਾਰਨ ਹੋਟਲ ਵਿੱਚ ਠਹਿਰੇ ਵਿਅਕਤੀ ਧੁੰਏ ਅਤੇ ਅੱਗ ਦੀ ਲਪੇਟ ਵਿੱਚ ਆਉਂਦੇ ਗਏ| ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮਰਨ ਵਾਲੇ ਵਿਅਕਤੀਆਂ ਵਿੱਚੋਂ 3 ਵਿਅਕਤੀ ਕੇਰਲ ਤੋਂ ਹਨ ਜਦੋਂਕਿ 2 ਵਿਅਕਤੀ ਮਿਆਂਮਾਰ ਤੋਂ ਆਏ ਹੋਏ ਸਨ|


