ਦਿੱਲੀ ਪੁਲਿਸ ਵੱਲੋਂ 3 ਅੱਤਵਾਦੀ ਗ੍ਰਿਫ਼ਤਾਰ ਹਥਿਆਰ ਅਤੇ ਵਿਸਫੋਟਕ ਸਮਗ੍ਰੀ ਬਰਾਮਦ

ਨਵੀਂ ਦਿੱਲੀ – ਐਤਵਾਰ ਨੂੰ ਦਿਲੀ ਪੁਲਿਸ ਦੀ ਵਿਸ਼ੇਸ਼ ਸੈਲ ਟੀਮ ਨੇ ਤਿੰਨ ਅਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀਆਂ ਤੋਂ ਹਥਿਆਰ ਤੇ ਵਿਸਫੋਟਕ ਸਮਗ੍ਰੀ ਬਰਾਮਦ ਕੀਤੀ ਗਈ ਹੈ।।ਇਹ ਕਿਹਾ ਜਾ ਰਿਹਾ ਹੈ ਕਿ ਇਹ ਅਤਵਾਦੀ ਵਡੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲੇ ਸਨ। ਜਾਣਕਾਰੀ ਅਨੁਸਾਰ, ਇਹ ਤਿੰਨ ਅਤਵਾਦੀ ਜੰਮੂ ਤੇ ਕਸ਼ਮੀਰ ਦੇ ਇਸਲਾਮਿਕ ਸਟੇਟ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਇਕ ਦਹਿਸ਼ਤਗਰਦ ਅੰਸਾਰ-ਉਲ-ਹਕ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅਡੇ ਤੋਂ ਦਿਲੀ ਪੁਲੀਸ ਦੇ ਵਿਸ਼ੇਸ਼ ਸੈਲ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਅੰਸਾਰ-ਉਲ-ਹਕ ’ਤੇ, ਜੰਮੂ ਅਤੇ ਕਸ਼ਮੀਰ ਪੁਲਿਸ ਦੀ ਸੀ.ਆਈ.ਡੀ. ਯੂਨਿਟ ਨੇ ਇਕ ਸਬ-ਇੰਸਪੈਕਟਰ (ਐਸ.ਆਈ.) ਦੀ ਹਤਿਆ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਅੰਸਾਰ-ਉਲ-ਹਕ ਦੇ ਪੰਜ ਨਜ਼ਦੀਕੀ ਦੋਸਤਾਂ ਦੀ ਭਾਲ ਵਿਚ ਦਿਲੀ-ਐਨਸੀਆਰ ਵਿਚ ਛਾਪਾ ਮਾਰੇ। ਅਸਲ ਵਿਚ ਖੁਫੀਆ ਸੂਚਨਾ ਵਿਚ ਕਿਹਾ ਗਿਆ ਸੀ ਕਿ 28 ਅਕਤੂਬਰ ਨੂੰ ਜੰਮੂ ਤੇ ਕਸ਼ਮੀਰ ਵਿਚ ਸੀ.ਆਈ.ਡੀ. ਅਧਿਕਾਰੀ ਮੀਰ ਦੀ ਹਤਿਆ ਦੇ ਬਾਅਦ ਹੀ ਪੰਜ ਅਤਿਵਾਦੀ ਦਿਲੀ-ਐਨਸੀਆਰ ਵਿਚ ਸ਼ਰਨ ਲੈ ਸਕਦੇ ਹਨ। 8 ਸਤੰਬਰ ਨੂੰ ਦਿਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਜੰਮੂ ਤੇ ਕਸ਼ਮੀਰ ਵਿਚ ਇਸਲਾਮੀ ਸਟੇਟ ਨਾਲ ਜੁੜੇ ਦੋ ਸ਼ਕੀ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।

VIA PUNJAB