ਦਿੱਲੀ ਵਿੱਚ ਅੱਤਵਾਦੀਆਂ ਦੇ ਆਉਣ ਦਾ ਖਦਸ਼ਾ, ਅਲਰਟ ਜਾਰੀ

ਨਵੀਂ ਦਿੱਲੀ – ਰਾਜਧਾਨੀ ਵਿੱਚ ਗਣਤੰਤਰ ਦਿਵਸ ਦੀ ਪਰੇਡ ਤੋਂ 4 ਦਿਨ ਪਹਿਲਾਂ ਖੁਫੀਆ ਏਜੰਸੀਆਂ ਨੇ ਇਕ ਵੱਡਾ ਅਲਰਟ ਜਾਰੀ ਕੀਤਾ ਹੈ| ਇੰਟੈਲੀਜੈਂਸ ਨੇ ਰਾਜਧਾਨੀ ਅਤੇ ਇਸ ਦੇ ਨੇੜੇ- ਤੇੜੇ ਦੇ ਇਲਾਕਿਆਂ ਵਿੱਚ ਕੁਝ ਅੱਤਵਾਦੀਆਂ ਨੇ ਆਉਣ ਦਾ ਖਦਸ਼ਾ ਜਾਰੀ ਹੈ| ਇਨ੍ਹਾਂ ਦੀ ਗਿਣਤੀ 5 ਤੋਂ 6 ਦੱਸੀ ਜਾ ਰਹੀ ਹੈ| ਦੇਸ਼ ਦੀਆਂ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿੱਚੋਂ ਕੁਝ ਤਾਂ 2 ਮਹੀਨੇ ਪਹਿਲਾਂ ਹੀ ਦਿੱਲੀ ਵਿੱਚ ਆ ਚੁਕੇ ਹਨ ਪਰ ਇਹ ਦਿੱਲੀ ਵਿੱਚ ਕਿਤੇ ਲੁੱਕੇ ਬੈਠੇ ਹਨ, ਫਿਲਹਾਲ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ| ਪੁਲੀਸ ਨੂੰ ਜੋ ਜਾਣਕਾਰੀ ਮਿਲੀ ਹੈ, ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹੀਦੀਨ ਦੇ ਹਨ| ਸ਼ੱਕ ਹੈ ਕਿ ਇਨ੍ਹਾਂ ਕੋਲ ਕੁਝ ਵਿਸਫੋਟਕ ਸਮੱਗਰੀ ਵੀ ਹੋ ਸਕਦੀ ਹੈ| ਡਰ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ ਕੋਈ ਫਿਦਾਈਨ (ਆਤਮਘਾਤੀ) ਨਾ ਹੋਵੇ| ਅਜਿਹੇ ਵਿੱਚ ਦਿੱਲੀ ਦੇ ਕਈ ਭੀੜ ਵਾਲੀਆਂ ਥਾਂਵਾਂ ਵਿੱਚ ਜਿਵੇਂ ਆਈ. ਐਸ. ਬੀ. ਟੀ., ਰੇਲਵੇ ਸਟੇਸ਼ਨ, ਮੈਟਰੋ ਸਟੇਸ਼ਨ ਅਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਚੌਕਸੀ ਅਲਰਟ ਐਲਾਨ ਕੀਤਾ ਗਿਆ ਹੈ| ਦਿੱਲੀ ਦੇ ਮਾਲ, ਮਲਟੀਪਲੈਕਸ ਅਤੇ ਮੰਦਰਾਂ ਵਿੱਚ ਵੀ ਸੁਰੱਖਿਆ ਤੇ ਹੋਰ ਵਧ ਧਿਆਨ ਦੇਣ ਲਈ ਕਿਹਾ ਗਿਆ ਹੈ| ਦਿੱਲੀ ਪੁਲੀਸ ਵਲੋਂ 15 ਜ਼ਿਲ੍ਹਿਆਂ ਦੇ ਡੀ. ਸੀ. ਪੀ. ਅਤੇ ਹੋਰ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 26 ਜਨਵਰੀ ਤੱਕ ਹਰ ਰਾਤ ਇਲਾਕਿਆਂ ਵਿੱਚ ਵਧ ਤੋਂ ਵਧ ਗਸ਼ਤ ਕਰੇ ਤਾਂ ਕਿ ਉਨ੍ਹਾਂ ਦੇ ਮੌਜੂਦ ਹੋਣ ਨਾਲ ਐਸ.ਐਚ.ਓ. ਅਤੇ ਹੋਰ ਲੋਕਲ ਪੁਲੀਸ ਕਰਮਚਾਰੀ ਵੀ ਅਲਰਟ ਰਹਿਣ ਅਤੇ ਚੌਕਸੀ ਤੇ ਧਿਆਨ ਦੇਣ| ਰਾਤ ਨੂੰ ਬੈਰੀਕੇਡਿੰਗ ਲਗਾ ਕੇ ਸ਼ੱਕੀਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ|

VIA PUNJAB