ਦਿੱਲੀ ਵਿੱਚ ‘ਆਪ’ ਨਾਲ ਗਠਜੋੜ ਨਹੀਂ ਕਰੇਗੀ ਕਾਂਗਰਸ: ਸ਼ੀਲਾ ਦੀਕਸ਼ਤ

ਨਵੀਂ ਦਿੱਲੀ – ਦਿੱਲੀ ਵਿੱਚ ਲੋਕ ਸਭਾ ਸੀਟਾਂ ਦੇ ਲਈ ‘ਆਪ’ ਅਤੇ ਕਾਂਗਰਸ ਦੇ ਵਿਚਾਲੇ ਗਠਜੋੜ ਦੀਆਂ ਅਟਕਲਾਂ ਨੂੰ ਦਿੱਲੀ ਕਾਂਗਰਸ ਦੀ ਨਵੀਂ ਨਿਯੁਕਤ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਤੋੜ ਦਿੱਤਾ ਹੈ| ਉਨ੍ਹਾਂ ਨੇ ਕਿਹਾ ਹੈ ਕਿ ‘ਆਪ’ ਦੇ ਨਾਲ ਗਠਜੋੜ ਦੀ ਕੋਈ ਗੁੰਜਾਇਸ਼ ਨਹੀਂ ਹੈ| ਇਕ ਇੰਟਰਵਿਊ ਵਿੱਚ ਸ਼ੀਲਾ ਦੀਕਸ਼ਤ ਨੇ ਕਿਹਾ ਹੈ ਕਿ ‘ਆਪ’ ਦੇ ਨਾਲ ਕੰਮ ਕਰਨ ਦਾ ਕੋਈ ਸੰਭਵ ਰਸਤਾ ਨਹੀਂ ਹੈ| ਮੈਂ ਕਦੀ ਵੀ ਨਹੀਂ ਕਿਹਾ ਹੈ ਕਿ ਅਸੀਂ ‘ਆਪ’ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਕਰਾਂਗੇ| ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਬਿਆਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ| ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਆਪਸ਼ਨ ਤੇ ਵਿਚਾਰ ਨਹੀਂ ਕਰ ਰਹੇ ਹਾਂ| ਮਾਹਿਰਾਂ ਮੁਤਾਬਕ ‘ਆਪ’ ਨੇ ਦਿੱਲੀ ਦੀਆਂ ਸਾਰੀਆਂ ਸੀਟਾਂ ਤੇ ਆਪਣੇ ਲੋਕ ਸਭਾ ਮੁਖੀ ਬਣਾ ਦਿੱਤੇ ਹਨ ਪਰ ਇਕ ਸੀਟ ਤੇ ਹੀ ਉਮੀਦਵਾਰ ਦਾ ਐਲਾਨ ਕੀਤਾ ਹੈ| ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹੁਣ ਗਠਜੋੜ ਦਾ ਰਸਤਾ ਖੁੱਲਾ ਹੈ| ‘ਆਪ’ ਦੇ ਕੁਝ ਨੇਤਾ ਹਰਿਆਣਾ ਅਤੇ ਪੰਜਾਬ ਵਿੱਚੋਂ ਵੀ ਕਾਂਗਰਸ ਦੇ ਨਾਲ ਗਠਜੋੜ ਨੂੰ ਲੈ ਕੇ ਗੱਲ ਕਰ ਰਹੇ ਹਨ| ਦੋਵਾਂ ਪਾਰਟੀਆਂ ਦੇ ਲਈ ਗਠਜੋੜ ਆਸਾਨ ਨਹੀਂ ਹੈ| ਮਾਹਿਰਾਂ ਮੁਤਾਬਕ ਕਾਂਗਰਸ ਦੇ ਕਈ ਦਿੱਗਜ਼ ਨੇਤਾ ਗਠਜੋੜ ਦੇ ਪੱਖ ਵਿੱਚ ਨਹੀਂ ਹੈ| ਰਾਜਨੀਤਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਤਾਂ ਦਿੱਲੀ ਵਿੱਚ ਕਾਂਗਰਸ ਸਿਰਫ ਸੱਤਾ ਤੋਂ ਬਾਹਰ ਹੈ, ‘ਆਪ’ ਨਾਲ ਗਠਜੋੜ ਹੋਇਆ ਤਾਂ ਉਸ ਦਾ ਟੁੱਟਣਾ ਤੈਅ ਹੈ| ਗਠਜੋੜ ਦਾ ਫਾਇਦਾ ਸਿਰਫ ‘ਆਪ’ ਨੂੰ ਹੀ ਹੋਵੇਗਾ, ਉਸ ਦਾ ਵੋਟ ਬੈਂਕ ਕੱਟਣ ਤੋਂ ਬਚ ਜਾਵੇਗਾ|

VIA PUNJAB