- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੇਸ਼ ਦੀ ਏਕਤਾ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਖ਼ੂਨ ਦਾਨ ਸਭ ਤੋਂ ਉੱਤਮ ਕਾਰਜ: ਅਰੋੜਾ
ਉਦਯੋਗ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਸਥਿਤ ਬਲੱਡ ਬੈਂਕ ਤੇ ਕੁਸ਼ਟ ਕੇਂਦਰ ਦਾ ਦੌਰਾ
ਚੰਡੀਗੜ੍ਹ – ਦੇਸ਼ ਦੀ ਅਜ਼ਾਦੀ ਦੀ 72ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਗ਼ੈਰ-ਸਰਕਾਰੀ ਸੰਸਥਾ ਵੱਲੋਂ ਸੰਚਾਲਿਤ ਬਲੱਡ ਬੈਂਕ ਦਾ ਦੌਰਾ ਕੀਤਾ। ਬਲੱਡ ਬੈਂਕ ਦੇ ਦੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਖ਼ੂਨ ਦਾਨ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਸਭ ਤੋਂ ਉੱਤਮ ਕਾਰਜ ਹੈ।ਸ੍ਰੀ ਅਰੋੜਾ ਨੇ ਖ਼ੂਨ ਦਾਨੀਆਂ ਨੂੰ ਮਾਨਵਤਾ ਦੇ ਫਰਿਸ਼ਤਿਆਂ ਵਜੋਂ ਦਰਸਾਇਆ। ਉਨ੍ਹਾਂ ਸ੍ਰੀ ਇਕਬਾਲ ਸਿੰਘ ਦੀ ਅਗਵਾਈ ਵਿੱਚ ਲਾਇਨਜ਼ ਕਲੱਬ ਸਿਟੀ 321-ਡੀ ਵੱਲੋਂ ਲਗਾਏ ਇੱਕ ਖ਼ੂਨ ਦਾਨ ਕੈਂਪ ਦਾ ਉਦਘਾਟਨ ਵੀ ਕੀਤਾ। ਇਸ ਕੈਂਪ ਦੌਰਾਨ 109 ਲੋਕਾਂ ਵੱਲੋਂ ਖੁਨ ਦਾਨ ਕੀਤਾ ਗਿਆ।ਇਸ ਮੌਕੇ ਬੀ.ਡੀ.ਸੀ ਦੇ ਬਾਨੀ ਤੇ ਪ੍ਰਧਾਨ ਸ੍ਰੀ ਜੀ. ਐਸ. ਤੂਰ ਅਤੇ ਸਕੱਤਰ ਸ੍ਰੀ ਪੀ.ਆਰ ਕਾਲੀਆ ਵੱਲੋਂ ਉਦਯੋਗ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਬਲੱਡ ਬੈਂਕ ਦਾ ਉਦਘਾਟਨ 26 ਸਾਲ ਪਹਿਲਾਂ ਨਾਮੀ ਸਮਾਜ ਸੇਵਕ ਭਗਤ ਪੂਰਨ ਸਿੰਘ ਵੱਲੋਂ ਕੀਤਾ ਗਿਆ ਸੀ।ਅਜ਼ਾਦੀ ਦਿਹਾੜੇ ਮੌਕੇ ਸ੍ਰੀ ਅਰੋੜਾ ਨੇ ਲੈਪ੍ਰੇਸੀ ਸੈਂਟਰ (ਕੁਸ਼ਟ ਕੇਂਦਰ) ਦਾ ਦੌਰਾ ਵੀ ਕੀਤਾ। ਕੁਸ਼ਟ ਰੋਗੀਆਂ ਪ੍ਰਤੀ ਆਪਣੀ ਸੁਹਿਰਦਤਾ ਤੇ ਸੰਵੇਦਨਸ਼ੀਲਤਾ ਦਰਸਾਉਂਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਰੋਗੀ ਵੀ ਸਮਾਜ ਦਾ ਹਿੱਸਾ ਹਨ ਅਤੇ ਇਨਾਂ ਨਾਲ ਛੂਤ-ਛਾਤ ਦਾ ਕੋਈ ਭੇਦ ਭਾਵ ਨਹੀਂ ਹੋਣਾ ਚਾਹੀਦਾ। ਇਨਾਂ ਰੋਗੀਆਂ ਦੇ ਮੁੜ ਵਸੇਬੇ ਲਈ ਯਤਨ ਹੋਣੇ ਚਾਹੀਦੇ ਹਨ ਤਾਂ ਜੋ ਉਹ ਆਮ ਲੋਕਾਂ ਵਾਂਗ ਆਰਾਮ ਨਾਲ ਜਿੰਦਗੀ ਜਿਉਂ ਸਕਣ ਅਤੇ ਜੇ ਕਿਸੇ ਕਿਸਮ ਦੀ ਕੋਈ ਸਰਜਰੀ ਦੀ ਜ਼ਰੂਰਤ ਹੋਵੇ ਤਾਂ ਉਹ ਵੀ ਛੇਤੀ ਤੋਂ ਛੇਤੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਲੈਪ੍ਰੇਸੀ ਸੈਂਟਰ ਨੂੰ ਪੱਟੀਆਂ, ਦਵਾਈਆਂ ਅਤੇ ਇੱਕ ਲੱਖ ਦੀ ਗਰਾਂਟ ਤੋਂ ਇਲਾਵਾ 25000 ਰੁਪਏ ਨਿੱਜੀ ਤੌਰ ‘ਤੇ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ੍ਰੀ ਅੰਗਦ ਸੈਣੀ, ਸ੍ਰੀ ਦਰਸ਼ਨ ਸਿੰਘ ਮੰਗੂਪੁਰ (ਦੋਵੇਂ ਵਿਧਾਇਕ), ਐਸ.ਬੀ.ਐਸ. ਨਗਰ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਸਿਵਲ ਸਰਜਨ ਮੌਜੂਦ ਸਨ।


