ਦੇਸ਼ ਵਿੱਚ ਚੌਕੀਦਾਰ ਦੇ ਆਉਣ ਤੋਂ ਬਾਅਦ ਚੋਰ, ਚਮਚੇ ਅਤੇ ਗੱਦਾਰ ਸਭ ਲੁਕ ਗਏ: ਮਨੋਹਰ ਲਾਲ ਖੱਟੜ

ਨਵੀਂ ਦਿੱਲੀ –  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਿਵਾਨੀ ਵਿੱਚ ਵਿਜੇ ਸੰਕਲਪ ਰੈਲੀ ਕੀਤੀ| ਇਸ ਰੈਲੀ ਦੌਰਾਨ ਸੀ. ਐਮ. ਨੇ ਆਪਣਾ ਵਰਕਰਾਂ ਅਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਜਿਸ ਸਮੇਂ ਤੋਂ ਚੌਕੀਦਾਰ ਆਇਆ ਹੈ, ਉਸ ਤੋਂ ਬਾਅਦ ਚੋਰ ਚਮਚੇ, ਗੱਦਾਰ ਸਾਰੇ ਲੁਕ ਗਏ ਹਨ| ਹੁਣ ਕੋਈ ਵੀ ਬਾਹਰ ਨਹੀਂ ਦਿਖ ਰਿਹਾ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਚੌਕੀਦਾਰ ਕੁਝ ਗਲਤ ਨਹੀਂ ਹੋਣ ਦਿੰਦਾ ਅਤੇ ਗਲਤ ਕਰਨ ਵਾਲਿਆਂ ਤੇ ਕਾਰਵਾਈ ਕਰ ਕੇ ਦੇਸ਼ ਨੂੰ ਬਚਾਉਂਦਾ ਹੈ| ਸੀ. ਐਮ. ਨੇ ਰੈਲੀ ਦੌਰਾਨ ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ| ਦੱਸ ਦੇਈਏ ਕਿ ਭਿਵਾਨੀ ਵਿੱਚ ਭਾਜਪਾ ਉਮੀਦਵਾਰ ਧਰਮਬੀਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ| ਉਨ੍ਹਾਂ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਰੋਡ ਸ਼ੋਅ ਵਿੱਚ ਸੀ. ਐਮ. ਖੱਟੜ ਵੀ ਪਹੁੰਚੇ| ਸੀ. ਐਮ. ਖੱਟੜ ਨੇ ਕਿਹਾ ਹੈ ਕਿ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਮੋਦੀ ਹੀ ਸਭ ਤੋਂ ਬਿਹਤਰ ਹੈ| ਉਨ੍ਹਾਂ ਨੇ ਕਿਹਾ ਹੈ ਕਿ ਜਵਾਹਰ ਲਾਲ ਨਹਿਰੂ ਦੇ ਸਮੇਂ ਵਿੱਚ ਧਾਰਾ 370 ਲਾਗੂ ਹੋਇਆ, ਜਿਸ ਨੂੰ ਖਤਮ ਕਰਨ ਲਈ ਡਾਂ. ਸ਼ਿਆਮ ਪ੍ਰਸ਼ਾਦ ਮੁਖਰਜੀ ਨੇ ਅੰਦੋਲਨ ਕੀਤਾ| ਹੁਣ ਭਾਜਪਾ ਉਸ ਨੂੰ ਹਟਾਉਣ ਵਿੱਚ ਲੱਗੀ ਹੈ| ਦੂਜੇ ਪਾਸੇ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲਾ ਉਸ ਨੂੰ ਹਟਾਉਣ ਦਾ ਵਿਰੋਧ ਕਰ ਰਹੇ ਹਨ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਦੇਸ਼ ਦੇ ਨਾਲ ਨਹੀਂ ਹਨ| ਇਸ ਦੇ ਨਾਲ ਸੀ. ਐਮ. ਨੇ ਧਾਰਾ 370 ਨੂੰ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਦੇਣ ਜਿਕਰਯੋਗ ਹੈ ਕਿਹਾ ਕਿ ਕਾਂਗਰਸ ਆਈ ਤਾਂ ਦੇਸ਼ ਕਈ ਟੁਕੜਿਆ ਵਿੱਚ ਵੰਡਿਆ ਜਾਵੇਗਾ| ਪਹਿਲਾਂ ਜਵਾਹਰ ਲਾਲ ਨਹਿਰੂ, ਫਿਰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਅਤੇ ਹੁਣ ਚੌਥੀ ਪੀੜੀ ਉਨ੍ਹਾਂ ਦੇ ਕਪੂਤ ਰਾਹੁਲ ਗਾਂਧੀ ਗਰੀਬੀ ਹਟਾਉਣ ਦੀ ਗੱਲ ਕਹਿੰਦੇ ਹਨ ਪਰ ਦੇਸ਼ ਵਿੱਚ ਗਰੀਬੀ ਦੂਰ ਨਹੀਂ ਹੋਈ ਹੈ ਪਰ ਇੱਕ ਕੰਮ ਜ਼ਰੂਰ ਹੋਇਆ ਹੈ ਕਿ ਨਹਿਰੂ ਅਤੇ ਗਾਂਧੀ ਪਰਿਵਾਰ ਦੇ ਨਜ਼ਦੀਕੀ ਸਾਥੀਆਂ ਦੀ ਗਰੀਬੀ ਜ਼ਰੂਰ ਦੂਰ ਹੋ ਗਈ ਹੈ| ਐਮ. ਪੀ. ਦੇ ਮੁੱਖ ਮੰਤਰੀ ਦੇ ਸਾਥੀਆਂ ਦੇ ਘਰੋ 281 ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਜੋ ਕਿ ਸ਼ਰਮਨਾਕ ਹੈ|

VIA PUNJAB