- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੇਸੀ ਘਿਓ ਦੀ ਜਾਂਚ ਪ੍ਰਕਿਰਿਆ ਜ਼ੋਰਾਂ ‘ਤੇ: 48 ਘੰਟੇ ਵਿੱਚ 200 ਨਮੂਨੇ ਜ਼ਬਤ – ਪਨੂੰ
ਚੰਡੀਗੜ – ਦੇਸੀ ਘਿਓ ਦੇ ਉਤਪਾਦਕਾਂ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੇ 15 ਦਿਨਾਂ ਬਾਅਦ, ਫੂਡ ਸੇਫਟੀ ਕਮਿਸ਼ਨਰੇਟ ਦੀ ਟੀਮ ਵੱਲੋਂ ਨਕਲੀ ਘਿਓ ਦੀ ਵਿਕਰੀ ‘ਤੇ ਰੋਕ ਲਈ ਜਾਂਚ ਮੁਹਿੰਮ ਚਲਾਈ ਗਈ। ਇਹ ਜਾਣਕਾਰੀ ਪੰਜਾਬ ਦੇ ਫੂਡ ਸੇਫਟੀ ਕਮਿਸ਼ਨਰ ਸ੍ਰੀ ਕੇ ਐਸ ਪਨੂੰ ਨੇ ਦਿੱਤੀ। ਇਸ 48 ਘੰਟੇ ਦੀ ਲੰਬੀ ਮੁਹਿੰਮ ਦੌਰਾਨ ਸੂਬੇ ਭਰ ਦੀਆਂ ਵਿਭਿੰਨ ਥਾਵਾਂ ਤੋਂ ਲਗਭਗ 200 ਨਮੂਨੇ ਜ਼ਬਤ ਕੀਤੇ ਗਏ। ਸ੍ਰੀ ਪਨੂੰ ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਕਈ ਥਾਵਾਂ ‘ਤੇ ਉਪਭੋਗਤਾਵਾਂ ਨੂੰ ਗੁਮਰਾਹ ਕਰਨ ਲਈ ਉਤਪਾਦ ‘ਤੇ ਛੋਟੇ ਅੱਖਰਾਂ ਵਿੱਚ ”ਕੁਕਿੰਗ ਮੀਡੀਅਮ” ਪ੍ਰਿੰਟ ਕਰਕੇ ਦੇਸੀ ਘਿਓ ਦੇ ਤੌਰ ‘ਤੇ ਵੇਚਿਆ ਜਾ ਰਿਹਾ ਸੀ, ਜਿਸ ਨੂੰ ਉਪਭੋਗਤਾਵਾਂ ਵਲੋਂ ਅਣਦੇਖਿਆ ਕੀਤਾ ਜਾਣਾ ਸੰਭਾਵਿਤ ਹੈ ਅਤੇ ਨਾਲ ਹੀ ਕਿਹਾ ਕਿ ਗੁੰਮਰਾਹ ਕਰਨ ਦੇ ਅਜਿਹੇ ਹੱਥਕੰਡੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਅਪਰਾਧ ਹਨ। ਇਸੇ ਤਰਾਂ 350 ਰੁਪਏ ਕਿਲੋ ਵਾਲੇ ਦੇਸੀ ਘਿਓ ਵਿੱਚ ਬਨਸਪਤੀ ਤੇਲ ਜਿਵੇਂ 40 ਰੁਪਏ ਕਿਲੋ ਵਾਲਾ ਪਾਮ ਤੇਲ ਮਿਲਾ ਕੇ ਲਾਈਟ ਮੀਡੀਅਮ ਵਜੋਂ ਵੇਚਿਆ ਜਾ ਰਿਹਾ ਸੀ। ਉਨਾਂ ਦੱਸਿਆ ਕਿ ਫੀਲਡ ‘ਚੋਂ ਵੀ ਗਲਤ ਬ੍ਰਾਂਡਿੰਗ ਦੇ ਕਈ ਕੇਸ ਰਿਪੋਰਟ ਕੀਤੇ ਗਏ ਹਨ।ਉਨਾਂ ਨੇ ਕਿਹਾ ਕਿ ਦੋ ਦਿਨਾਂ ਦੀ ਮੁਹਿੰਮ ਦੌਰਾਨ ਜ਼ਬਤ ਕੀਤੇ ਗਏ ਨਮੂਨੇ ਵਿਸ਼ਲੇਸ਼ਣ ਲਈ ਸਟੇਟ ਲੈਬ ਵਿੱਚ ਭੇਜੇ ਗਏ ਹਨ। ਉਨਾਂ ਅੱਗੇ ਕਿਹਾ ਕਿ ਇਸ ਲੈਬ ਨੂੰ ਪਹਿਲਾਂ ਘਿਓ ਦੀ ਮਿਲਾਵਟ ਦੀ ਪਛਾਣ ਕਰਨ ਲਈ ਢੁਕਵੀਂ ਮਸ਼ੀਨਰੀ ਨਾਲ ਲੈਸ ਨਹੀਂ ਕੀਤਾ ਗਿਆ ਸੀ ਪਰ ਹੁਣ ਢੁਕਵੀਂ ਮਸ਼ੀਨਰੀ ਦੀ ਖਰੀਦ ਕਰ ਲਈ ਗਈ ਹੈ ਤੇ ਮਿਲਾਵਟੀ ਘਿਓ ਦੇ ਵਿਕਰੇਤਾ ਹੁਣ ਬਚ ਨਹੀਂ ਸਕਣਗੇ।ਲੋਕਾਂ ਨੂੰ ਅਪੀਲ ਕਰਦੇ ਹੋਏ, ਫੂਡ ਸੇਫਟੀ ਕਮਿਸ਼ਨਰ ਨੇ ਕਿਹਾ ਕਿ ਖਪਤਕਾਰਾਂ ਨੂੰ ਗਲਤ ਬਰਾਂਡਿੰਗ, ਘਟੀਆ ਅਤੇ ਗੁੰਮਰਾਹ ਕਰਨ ਵਾਲੇ ਉਤਪਾਦਾਂ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ ਅਤੇ ਉਤਪਾਦ ਖਰੀਦਣ ਤੋਂ ਪਹਿਲਾਂ ਲੇਬਲ ਦੀ ਚੰਗੀ ਤਰਾਂ ਜਾਂਚ ਕਰਨੀ ਚਾਹੀਦੀ ਹੈ।


