ਨਗਰ ਕੌਂਸਲ ਮੌੜ ਮੰਡੀ ਦੇ ਦਫ਼ਤਰ ਵਿੱਚ ਬਣਾਇਆ ਆਧੁਨਿਕ ਸਹੂਲਤਾਂ ਵਾਲਾ ਰੈਣ ਬਸੇਰਾ

ਪੰਜਾਬ ਦਾ ਪਹਿਲਾ ਆਧੁਨਿਕ ਰੈਣ ਬਸੇਰਾ ਹੈ : ਈ.ਓ.ਭਰਤਵੀਰ ਸਿੰਘ

ਮੌੜ ਮੰਡੀ – ਸ਼ਹਿਰ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਰੈਣ ਬਸੇਰੇ ਦੀ ਘਾਟ ਰੜਕ ਰਹੀ ਸੀ,ਪਰ ਸਥਾਨਕ ਸਰਕਾਰਾਂ ਵਿਭਾਗ ਨੇ ਇਹ ਸਮੱਸਿਆ ਦੂਰ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਇਸ ਸਬੰਧੀ ਕਈ ਅਖ਼ਬਾਰਾਂ ਵਿੱਚ ਵੀ ਚਰਚਾ ਹੋਈ,ਜਿਸ ‘ਤੇ ਨਗਰ ਕੌਂਸਲ ਦੇ ਕੰਨ ਖੁੱਲੇ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਭਰਤਵੀਰ ਸਿੰਘ ਦੇ ਨਿੱਜੀ ਹੰਭਲੇ ਸਦਕਾ ਨਗਰ ਕੌਂਸਲ ਮੌੜ ਦੇ ਵਿਹੜੇ ਵਿੱਚ ਰੈਣ ਬਸੇਰੇ ਦਾ ਨਿਰਮਾਣ ਕੀਤਾ ਗਿਆ। ਇਸ ਰੈਣ ਬਸੇਰੇ ਵਿੱਚ ਸਰਦੀਆਂ ਲਈ ਗਰਮ ਕਪੜੇ, ਰਜਾਈਆਂ, ਗਦੈਲੇ, ਫਰਨੀਚਰ ਅਤੇ ਹੀਟਰ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਬੈਠਣ ਲਈ ਸੋਫਾ ਸੈੱਟ ਵੀ ਸਜਾਏ ਗਏ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਭਰਤਵੀਰ ਸਿੰਘ ਨੇ ਦੱਸਿਆ ਕਿ ਇਹ ਰੈਣ ਬਸੇਰਾ ਪੰਜਾਬ ਦਾ ਪਹਿਲਾ ਅਜਿਹਾ ਰੈਣ ਬਸੇਰਾ ਹੈ,ਜਿੱਥੇ ਰਾਤ ਕੱਟਣ ਵਾਲੇ ਮੁਸਾਫ਼ਰਾਂ ਲਈ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨ੍ਹਾਂ ਕਿਹਾ ਕਿ ਮੁਸਾਫ਼ਰਾਂ ਨੂੰ ਦੁਨੀਆਂ ਭਰ ਦੀਆਂ ਤਰੋ-ਤਾਜ਼ਾ ਖ਼ਬਰਾਂ ਤੋਂ ਜਾਣੂੰ ਕਰਾਉਂਣ ਲਈ ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਅਖਬਾਰਾਂ ਦਾ ਵੀ ਪ੍ਰਬੰਧ ਕੀਤਾ ਹੈ। ਰੈਣ ਬਸੇਰੇ ਦੇ ਸ਼ੁਰੂਆਤੀ ਦੌਰ ਸਮੇਂ ਲੇਖਾਕਾਰ ਦੀਪਕ ਸੇਤੀਆ,ਜੇ.ਈ.ਜਸਵੀਰ ਸਿੰਘ,ਇੰਸਪੈਕਟਰ ਸੱਤਪਾਲ ਸਿੰਘ,ਕਲਰਕ ਨੀਰਜ਼ ਕੁਮਰ,ਵਰਕਰ ਕਲਰਕ ਸੁਖਪਾਲ ਸਿੰਘ,ਰਮੇਸ਼ ਕੁਮਾਰ ਬਿੱਟੂ,ਰੋਹਿਤ ਕੁਮਾਰ,ਕੌਂਸਲਰ ਤਰਸੇਮ ਸੇਮਾ,ਚਿਮਨ ਪੂਨੀਆ,ਭੀਮ ਸੈਨ,ਮਹਿੰਦਰ ਸਿੰਘ ਫ਼ੌਜੀ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ,ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ ਭੋਲਾ,ਨਗਰ ਕੌਂਸਲ ਦੇ ਪ੍ਰਧਾਨ ਗਿਆਨ ਸਿੰਘ ਬਾਵਾ,ਅੰਮ੍ਰਿਤਪਾਲ ਬੋਸ,ਚੰਦਨ ਮੋਹਨ,ਰਕੇਸ਼ ਕੁਮਾਰ ਅਤੇ ਵਿਕਾਸ ਬੋਨੀ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾ ਦੇ ਸ਼ਿਰਕਤ ਕੀਤੀ।

VIA PUNJAB