- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਵਜੋਤ ਸਿੰਘ ਸਿੱਧੂ ਨੂੰ 5 ਦਿਨਾਂ ਲਈ ਮੁਕੰਮਲ ਆਰਾਮ ਦੀ ਸਲਾਹ
ਚੋਣ ਮੁਹਿੰਮ ਦੌਰਾਨ ਲਗਾਤਾਰ 70 ਮੀਟਿੰਗਾਂ ਨੇ ਸਿਹਤ ‘ਤੇ ਪਾਇਆ ਮਾੜਾ ਪ੍ਰਭਾਵ
ਚੰਡੀਗੜ – ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ 3 ਤੋਂ 5 ਦਿਨਾਂ ਤੱਕ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਸਿੱਧੂ ਜੋ ਪਿਛਲੇ 17 ਦਿਨਾਂ ਤੋਂ ਚੋਣ ਮੁਹਿੰਮ ‘ਤੇ ਸਨ ਅਤੇ ਇਸ ਦੌਰਾਨ ਉਨਾਂ ਵੱਲੋਂ ਲਗਾਤਾਰ 70 ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਸ ਨਾਲ ਉਨਾਂ ਦੀਆਂ ਵੋਕਲ ਕੌਰਡਜ਼ ‘ਤੇ ਮਾੜਾ ਪ੍ਰਭਾਵ ਪਿਆ। ਡਾਕਟਰਾਂ ਨੇ ਉਨਾਂ ਨੂੰ ਦੱਸਿਆ ਹੈ ਕਿ ਵੋਕਲ ਕੌਰਡਜ਼ ‘ਤੇ ਮਾੜਾ ਪ੍ਰਭਾਵ ਨਾਲ ਉਨਾਂ ਦੀ ਆਵਾਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਕਾਰਨ ਡਾਕਟਰਾਂ ਵੱਲੋਂ ਸ. ਸਿੱਧੂ ਨੂੰ ਨੂੰ 3-5 ਦਿਨ ਦੇ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਗਈ ਹੈ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਕੈਬਨਿਟ ਮੰਤਰੀ ਸ. ਸਿੱਧੂ ਐਂਮਬੋਲਿਜ਼ਮ ਟਰੀਟਮੈਂਟ ਲੈ ਰਹੇ ਹਨ, ਇਸ ਲਈ ਲਗਾਤਾਰ ਹਵਾਈ ਯਾਤਰਾ ਉਨਾਂ ਲਈ ਹਾਨੀਕਾਰਕ ਹੈ। ਕੁਝ ਸਾਲ ਪਹਿਲਾਂ ਜ਼ਿਆਦਾ ਹਵਾਈ ਯਾਤਰਾ ਕਾਰਨ ਉਹ ਡੀ.ਵੀ.ਟੀ. ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਗਏ ਸਨ। ਉਨਾਂ ਵੱਲੋਂ ਲੜੀਵਾਰ ਹੀਮਾਟੌਲੋਜੀ (ਬਲੱਡ) ਟੈਸਟ ਕਰਵਾਏ ਗਏ ਹਨ। ਡਾਕਟਰਾਂ ਦੀ ਸਲਾਹ ਨਾਲ ਉਹ ਮੁਕੰਮਲ ਜਾਂਚ ਅਤੇ ਰਿਕਵਰੀ ਲਈ ਕਿਸੇ ਅਣਦੱਸੀ ਥਾਂ ‘ਤੇ ਗਏ ਹਨ। ਉਨਾਂ ਨੂੰ ਸਾਹ ਲੈਣ ਦੇ ਅਭਿਆਸ ਅਤੇ ਫਿਜ਼ੀਓਥੈਰੇਪੀ ਦੇ ਨਾਲ ਵਿਸ਼ੇਸ਼ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।


