ਨਵਜੋਤ ਸਿੱਧੂ ਪੁੱਜੇ ਰਾਹੁਲ ਦੇ ਦਰਬਾਰ

ਚੰਡੀਗੜ੍ਹ – ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਵਿਭਾਗ ਬਦਲਣ ਤੋਂ ਨਾਰਾਜ਼ ਹੋ ਕੇ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਗਏ ਹਨ। ਇੱਥੇ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕੋਲ ਆਪਣਾ ਪੱਖ ਰੱਖਣਗੇ ਤੇ ਅਗਲੇ ਦੋ ਦਿਨਾਂ ਵਿੱਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਕੈਪਟਨ ਵੱਲੋਂ ਉਨ੍ਹਾਂ ਕੋਲੋਂ ਖੋਹੇ ਗਏ ਵਿਭਾਗ ਦਾ ਮਸਲਾ ਚੁੱਕਣਗੇ।ਹਾਲਾਂਕਿ ਹਾਲੇ ਤਕ ਇਹ ਵੀ ਤੈਅ ਨਹੀਂ ਕਿ ਸ. ਸਿੱਧੂ ਰਾਹੁਲ ਨਾਲ ਮੁਲਾਕਾਤ ਕਿਸ ਸਮੇਂ ਕਰਨਗੇ। ਸੂਤਰਾਂ ਮੁਤਾਬਕ ਸਿੱਧੂ ਆਪਣੇ ਨਾਲ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਿਤ ਆਪਣੀ ਕਾਰਗੁਜ਼ਾਰੀ ਦੇ ਦਸਤਾਵੇਜ਼ ਵੀ ਨਾਲ ਲੈ ਕੇ ਗਏ ਹਨ। ਇਸ ਨਾਲ ਉਹ ਖ਼ੁਦ ਨੂੰ ਬੇਕਸੂਰ ਸਾਬਿਤ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਜੇ ਇੱਥੇ ਵੀ ਗੱਲ ਨਾ ਬਣੀ ਤਾਂ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਰਾਹੁਲ ਨਾਲ ਮੁਲਾਕਾਤ ਨਹੀਂ ਹੋਈ। ਉਹ ਭਲਕੇ ਐਤਵਾਰ ਦੁਪਹਿਰ 12 ਵਜੇ ਦੇ ਬਾਅਦ ਮੁੜ ਸਕਦੇ ਹਨ।

VIA PUNJAB