ਨਵੀਂ ਬਣੀ ਸੰਸਥਾ ਸਮਰਥਨ ਨੇ ਕੀਤਾ ਨਵੀਂ ਟੀਮ ਦਾ ਗਠਨ

ਐਸ.ਏ. ਐਸ ਨਗਰ – ਸਮਾਜ ਕਲਿਆਣ ਅਤੇ ਲੋਕ ਭਲਾਈ ਦਾ ਕੰਮ ਕਰਨ ਲਈ ਨਵੀਂ ਸੰਸਥਾ ‘ਸਮਰਥਨ’ ਨੇ ਆਪਣੀ ਨਵੀਂ ਟੀਮ ਦਾ ਗਠਨ ਕੀਤਾ| ਜਿਸ ਵਿੱਚ ਪ੍ਰਧਾਨ ਆਰਤੀ ਰਾਣਾ, ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਸਕੱਤਰ ਰਾਮ ਗੋਪਾਲ, ਜੁਆਇੰਟ ਸਕੱਤਰ ਗੁਰਮਿੰਦਰ ਕੌਰ, ਖਜਾਨਚੀ ਦਿਲਕਸ਼ ਰਾਣਾ, ਜੁਆਇੰਟ ਖਜਾਨਚੀ ਅਭਿਸ਼ੇਕ ਰਾਠੋਰ, ਸਲਾਹਕਾਰ ਵੇਦ ਪ੍ਰਕਾਸ਼ ਸ਼ਰਮਾ, ਮੀਡੀਆ ਇੰਚਾਰਜ ਪ੍ਰਦੀਪ ਭਾਟੀਆ, ਕਮੇਟੀ ਮੈਂਬਰ ਕਮਲ ਭਾਟੀਆ, ਅਜੈ ਕੁਮਾਰ ਅਤੇ ਮਹਿੰਦਰ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ| ਇਸ ਮੌਕੇ ਪ੍ਰਧਾਨ ਆਰਤੀ ਰਾਣਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ| ਸਮਾਜ ਸੇਵਾ ਕਰਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ| ਹੁਣ ਉਹ ਆਪਣੀ ਸੰਸਥਾ ‘ਸਮਰਥਨ’ ਬਣਾ ਕੇ ਹੋਰ ਲੋਕਾਂ ਨੂੰ ਵੀ ਆਪਣੇ ਨਾਲ ਜੋੜ ਕੇ ਸਮਾਜ ਸੇਵਾ ਦੇ ਕੰਮ ਕਰਦੇ ਰਹਿਣਗੇ| ਇਸ ਮੌਕੇ ਸੰਸਥਾ ਦੇ ਸਾਰੇ ਆਹੁਦੇਦਾਰਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਭ ਅਹੁਦੇਦਾਰ ਲੋਕ ਭਲਾਈ ਦੇ ਕੰਮਾਂ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦੇਣਗੇ|

VIA PUNJAB