- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਵੰਬਰ ਵਿੱਚ ਦਿੱਲੀ ਏਅਰਪੋਰਟ ਦਾ ਇਕ ਰਨਵੇਅ 13 ਦਿਨਾਂ ਲਈ ਰਹੇਗਾ ਬੰਦ, 100 ਤੋਂ ਵਧ ਉਡਾਣਾਂ ਤੇ ਪਵੇਗਾ ਅਸਰ
ਨਵੀਂ ਦਿੱਲੀ – ਦਿੱਲੀ ਵਿੱਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਤਿੰਨ ਰਨਵੇਅ ਵਿਚੋਂ ਇਕ ਰਨਵੇਅ (ਨੰਬਰ -27 / 09) , ਨਵੰਬਰ ਮਹੀਨੇ ਵਿੱਚ 13 ਦਿਨਾਂ ਲਈ ਬੰਦ ਰੱਖਣ ਦੀ ਜਾਣਕਾਰੀ ਮਿਲੀ ਹੈ| ਮੁਰੰਮਤ ਦੇ ਕੰਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ| ਇਹ ਰਨਵੇਅ 15 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਮੁਰੰਮਤ ਦਾ ਕੰਮ ਚੱਲਣ ਕਰਕੇ ਬੰਦ ਕੀਤਾ ਜਾਵੇਗਾ| ਇਸ ਦਾ ਪ੍ਰਭਾਵ ਦੋ ਲੱਖ ਤੋਂ ਵੱਧ ਯਾਤਰੀਆਂ ਉਤੇ ਪੈ ਸਕਦਾ ਹੈ| ਇਸ ਦੇ ਨਾਲ ਹੀ ਭਾਰਤ ਵਿੱਚ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 14 ਨਵੰਬਰ ਤੋਂ ਲੈ ਕੇ 27 ਨਵੰਬਰ ਤੱਕ ਅੰਤਰਰਾਸ਼ਟਰੀ ਵਪਾਰ ਮੇਲਾ ਵੀ ਆਯੋਜਿਤ ਕੀਤਾ ਜਾਂਦਾ ਹੈ| ਇਸ ਸਮੇਂ ਦੌਰਾਨ, ਦੇਸ਼ ਅਤੇ ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿਚ ਯਾਤਰੀਆਂ ਦਾ ਆਉਣਾ-ਜਾਣਾ ਵਧ ਜਾਂਦਾ ਹੈ| ਦੱਸਿਆ ਜਾ ਰਿਹਾ ਹੈ ਕਿ ਇਕ ਰਨਵੇਅ ਬੰਦ ਹੋਣ ਨਾਲ ਲਗਭਗ 100 ਉਡਾਣਾਂ ਰੋਜ਼ਾਨਾ ਰੱਦ ਹੋਣ ਦੀ ਸੰਭਾਵਨਾ ਹੈ| ਇਸ ਵਿਚ 50 ਟੇਕ ਆਫ ਅਤੇ 50 ਲੈਂਡਿੰਗ ਕਰਨ ਵਾਲੀਆਂ ਹੋਣਗੀਆਂ| ਇਹ ਉਡਾਣਾਂ ਘਰੇਲੂ ਅਤੇ ਅੰਤਰਰਾਸ਼ਟਰ ਏਅਰਲਾਈਨਜ਼ ਦੀਆਂ ਹੋਣਗੀਆਂ| ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਨਵੰਬਰ ਮਹੀਨੇ ਵਿੱਚ ਧੁੰਦ ਪੈਣ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ| ਇਸ ਲਈ ਜੇਕਰ ਸੰਘਣੀ ਧੁੰਦ ਪੈਂਦੀ ਹੈ ਤਾਂ ਯਾਤਰੀਆਂ ਅਤੇ ਏਅਰਲਾਈਨਜ਼ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ| ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਕਿਹਾ ਕਿ ਇਸ ਸਬੰਧ ਵਿਚ ਸਾਰੀਆਂ ਏਅਰਲਾਈਨਜ਼ ਨੂੰ ਪਹਿਲਾਂ ਤੋਂ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਨਵੰਬਰ ਵਿਚ ਰਨਵੇਅ ਬੰਦ ਹੋਣ ਕਾਰਨ ਉਹ ਆਪਣੇ ਮੁਸਾਫਰਾਂ ਨੂੰ ਅਡਜਸਟ ਕਰ ਸਕਣ| ਇਸ ਰਨਵੇ ਉਤੇ ਮੁਰੰਮਤ ਦਾ ਵੱਡੇ ਪੱਧਰ ਉਤੇ ਕੰਮ ਹੋਵੇਗਾ, ਜਿਹੜਾ ਕਿ ਤਿੰਨ ਸਾਲ ਬਾਅਦ ਕੀਤਾ ਜਾ ਰਿਹਾ ਹੈ|


