- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਸ਼ਿਆਂ ਤੋਂ ਦੂਰੀ ਲਈ ਸਭਿਆਚਾਰ ਤੇ ਖੇਡ ਸਰਗਰਮੀਆਂ ਜ਼ਰੂਰੀ : ਰਾਜਪਾਲ ਸ੍ਰੀ ਆਰਿਆ
ਚੰਡੀਗੜ – ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਨੇ ਕਿਹਾ ਕਿ ਸਭਿਆਚਾਰ ਤੇ ਖੇਡ ਗਤੀਵਿਧੀਆਂ ਨਾਲ ਜੁੜ ਕੇ ਹੀ ਨੌਜੁਆਨਾ ਨੂੰ ਨਸ਼ੇ ਵਰਗੀ ਆਦਤਾਂ ਤੋਂ ਦੂਰ ਰਖਿਆ ਜਾ ਸਕਦਾ ਹੈ। ਸ੍ਰੀ ਆਰਿਆ ਅਜ ਇਥੇ ਬਸੰਤ ਗਿਰਿਜਾ ਸ਼੍ਰੀ ਸੋਸਾਇਟੀ ਅਤੇ ਪੁਰਵਾਂਚਲ ਸਭਾ ਵਲੋਂ ਆਯੋਜਿਤ ਪੁਰਵਾਂਚਲ ਸਭਿਆਚਾਰਕ ਮਹਾ ਉਤਸਵ ਦੇ ਉਦਘਾਟਨ ਦੇ ਬਾਅਦ ਦਰਸ਼ਕਾਂ ਨੂੰ ਸੰਬੋਧਿਤ ਕਰ ਰਹੇ ਸਨ। ਰਾਜਪਾਲ ਸ੍ਰੀ ਆਰਿਆ ਨੇ ਕਿਹਾ ਕਿ ਅਜ ਦੀ ਯੁਵਾ ਪੀੜੀ ਨੂੰ ਚਾਹੀਦਾ ਹੈ ਕਿ ਉਹ ਸਿਖਿਆ ਦੇ ਨਾਲ-ਨਾਲ ਆਪਣੀ ਰੁਚੀ ਦੀਆਂ ਵਖ-ਵਖ ਗਤੀਵਿਧੀਆਂ ਨਾਲ ਸਵੈ ਨੂੰ ਜੋੜਨ? ਉਨਾਂ ਨੇ ਇਸ ਪ੍ਰੋਗ੍ਰਾਮ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਇਸ ਤਰਾ ਦੇ ਪ੍ਰੋਗ੍ਰਾਮਾਂ ਰਾਹੀਂ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਮੁਹਿੰਮਾਂ ਦੇ ਸੰਦੇਸ਼ ਨੂੰ ਵੀ ਪ੍ਰਭਾਵੀ ਰੂਪ ਨਾਲ ਆਮ ਜਨਤਾ ਤਕ ਪਹੁੰਚਾਇਆ ਜਾ ਸਕਦਾ ਹੈ? ਬੇਟੀ ਬਚਾਓ-ਬੇਟੀ ਪੜਾਓ, ਸਵਛ ਭਾਰਤ-ਸਿਹਤਮੰਦ ਭਾਰਤ, ਨਸ਼ਾ ਮੁਕਤੀ ਵਰਗੇ ਮੁਹਿੰਮਾਂ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੁਗ ਕੀਤਾ ਜਾ ਸਕਦਾ ਹੈ। ਬੇਸ਼ਕ ਇਹ ਪ੍ਰੋਗ੍ਰਾਮ ਪ੍ਰਭਾਵੀ ਸਿਧ ਹੋ ਰਹੇ ਹਨ। ਸਭਿਆਚਾਰਕ ਸਮਾਰੋਹ ਵਿਚ ਬਸੰਤ ਗਿਰਿਜਾ ਸ੍ਰੀ ਸੋਸਾਇਟੀ ਵਲੋਂ ਰਾਜਪਾਲ ਸ੍ਰੀ ਆਰਿਆ ਨੂੰ ਸਨਮਾਨਿਤ ਵੀ ਕੀਤਾ ਗਿਆ? ਇਸ ਮੌਕੇ ‘ਤੇ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ, ਸੋਸਾਇਟੀ ਦੀ ਪ੍ਰਧਾਨ ਰੰਜੂ ਪ੍ਰਸਾਦ, ਰਾਜਪਾਲ ਦੇ ਸਕਤਰ ਵਿਜੈ ਸਿੰਘ ਦਹਿਆ, ਰਾਜਪਾਲ ਦੇ ਪੁਤਰ ਕੌਸ਼ਲ ਕਿਸ਼ੋਰ, ਚੰਡੀਗੜਦੇ ਮੇਅਰ ਦੇਵੇਸ਼ ਮੋਦਗਿਲ ਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।


