- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਾਬਾਲਗ਼ਾਂ ਨੂੰ ਅਮਰੀਕਾ ਭੇਜਣ ਦਾ ਯਤਨ ਕਰ ਰਹੇ 5 ਪੰਜਾਬੀਆਂ ਵਿਰੁੱਧ ਮਾਮਲਾ ਦਰਜ
ਨਵੀਂ ਦਿਲੀ – ਸੀ.ਬੀ.ਆਈ. ਨੇ ਅਜ ਇਕ ਔਰਤ ਸਮੇਤ 5 ਪੰਜਾਬੀਆਂ ਵਿਰੁਧ ਕੇਸ ਦਾਇਰ ਕੀਤਾ ਹੈ, ਜੋ ਨਾਬਾਲਗ਼ ਬਚਿਆਂ ਨੂੰ ਇਕ ‘ਵਿਦਿਅਕ ਟੂਰ’ ’ਤੇ ਅਮਰੀਕਾ ਭੇਜਣ ਦਾ ਯਤਨ ਕਰ ਰਹੇ ਸਨ। ਸੀ.ਬੀ.ਆਈ. ਅਨੁਸਾਰ ਇਸ ਮਾਮਲੇ ’ਚ ਐਫ਼.ਆਈ.ਆਰ. ਦਾਇਰ ਕਰ ਲਈ ਗਈ ਹੈ। ਇਸ ਸਬੰਧੀ ਸ਼ਿਕਾਇਤ ਅਮਰੀਕੀ ਸਫ਼ਾਰਤਖਾਨੇ ਨੇ ਕੀਤੀ ਸੀ। ਸੀ.ਬੀ.ਆਈ. ਨੇ ਕਿੰਗਜ਼ ਪੰਜਾਬ ਟ੍ਰੈਵਲਜ਼ ਦੇ ਬਲਰਾਜ ਸਿੰਘ, ਪਠਾਨਕੋਟ ਦੇ ਨਿਵਾਸੀ ਗਗਨ ਗੁਪਤਾ, ਚੰਡੀਗੜ੍ਹ ਦੇ ਚੇਤਨ ਸਭਰਵਾਲ, ਤਰਨ ਤਾਰਨ ਦੇ ਲਵਪ੍ਰੀਤ ਸਿੰਘ ਅਤੇ ਹੁਸ਼ਿਆਰਪੁਰ ਦੇ ਤਿਲਕ ਰਾਜ ਵਿਰੁਧ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੇ ਵੀ ਨਾਂਅ ਦਸੇ ਜਾਂਦੇ ਹਨ। ਅਮਰੀਕੀ ਸਫ਼ਾਰਤਖਾਨੇ ਦੇ ਅਸਿਸਟੈਂਟ ਰੀਜਨਲ ਸਕਿਓਰਿਟੀ ਆਫ਼ੀਸਰ-ਇਨਵੈਸਟੀਗੇਟਰ ਵਿਲੀਅਮ ਜੇ. ਆਇਲਵਾਰਡ ਨੇ ਆਪਣੇ ਇਕ ਈ-ਮੇਲ ਸੁਨੇਹੇ ਰਾਹੀਂ ਸੂਚਿਤ ਕੀਤਾ ਸੀ ਕਿ 10 ਅਗਸਤ, 2017 ਨੂੰ ਦਿਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅਡੇ ’ਤੇ ਤਾਇਨਾਤ ਯੂਨਾਈਟਿਡ ਏਅਰਲਾਈਨਜ਼ ਦੇ ਇਕ ਸੁਰਖਿਆ ਅਧਿਕਾਰੀ ਨੇ ਅਮਰੀਕੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਕਿ ਗਗਨ ਗੁਪਤਾ ਨਾਂਅ ਦੀ ਇਕ ਔਰਤ ਚਾਰ ਬਚਿਆਂ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਯੂਨਾਈਟਿਡ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਦਸਿਆ ਕਿ ਬਚੇ ਤੇ ਗਗਨ ਗੁਪਤਾ ਅਮਰੀਕਾ ਜਾਣ ਦਾ ਕੋਈ ਠੋਸ ਕਾਰਨ ਨਹੀਂ ਦਸ ਸਕੇ। ਇਸ ਤੋਂ ਇਲਾਵਾ ਪਾਸਪੋਰਟਾਂ ’ਤੇ ਬਚਿਆਂ ਦੀਆਂ ਤਸਵੀਰਾਂ ਨਾਲ ਉਨ੍ਹਾਂ ਦੀਆਂ ਸ਼ਕਲਾਂ ਨਾਲ ਮੇਲ ਨਹੀਂ ਖਾ ਰਹੀਆਂ। ਸੀ.ਬੀ.ਆਈ. ਨੇ ਇਸ ਮਾਮਲੇ ਦੀ ਮੁਢਲੀ ਜਾਂਚ 28 ਅਪ੍ਰੈਲ, 2018 ਨੂੰ ਕੀਤੀ ਸੀ। ਜਾਂਚ ਦੌਰਾਨ ਪਤਾ ਲਗਾ ਕਿ ਗਗਨ ਗੁਪਤਾ, ਅਮਨਪ੍ਰੀਤ ਸਿੰਘ ਮੁਲਤਾਨੀ, ਆਕਾਸ਼ਦੀਪ ਸਿੰਘ, ਮੋਹਿਤ ਅਤੇ ਇਕ ਹੋਰ ਅਣਪਛਾਤੇ ਬਚੇ ਨੂੰ ਫ਼ਰਜ਼ੀ ਨਾਵਾਂ ਕਰਨਵੀਰ ਸਿੰਘ, ਸੰਭਵ ਮਿਲਨ ਮਿਹਰਾ ਤੇ ਇੰਦਰਦੀਪ ਨਾਲ ਅਮਰੀਕਾ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਸੀ.ਬੀ.ਆਈ. ਮੁਤਾਬਿਕ ਬਲਰਾਜ ਸਿੰਘ ਨੇ ਬਚਿਆਂ ਲਈ ਵੀਜ਼ਿਆਂ ਤੇ ਸ਼ਨਾਖ਼ਤੀ ਕਾਰਡਾਂ ਦਾ ਇੰਤਜ਼ਾਮ ਕਰਵਾਇਆ ਸੀ। ਸਭਰਵਾਲ ਨੇ ਪਹਿਲਾਂ ਸਕੂਲ ਤਕ ਪਹੁੰਚ ਕੀਤੀ ਸੀ।


