- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਾਰਥ ਜੋਨ ਫਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਮੁਹਾਲੀ ਵਿੱਚ ਖੋਲਿਆ ਆਪਣਾ ਦਫਤਰ
ਐਸ.ਏ.ਐਸ.ਨਗਰ – ਆਰਟਿਸਟਾਂ ਦੀ ਬੇਹਤਰੀ ਤੇ ਉਨ੍ਹਾਂ ਦੀ ਭਲਾਈ ਲਈ ਨਾਰਥ ਜੋਨ ਫਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਦਫਤਰ ਦਾ ਉਦਘਾਟਨ ਹਿੰਦੀ ਤੇ ਪੰਜਾਬੀ ਫਿਲਮ ਇਡਸਟਰੀ ਦੇ ਪ੍ਰਸਿੱਧ ਡਾਇਰੈਕਟਰ ਸ. ਮਨਮੋਹਨ ਸਿੰਘ ਮਨ ਨੇ ਉਦਯੋਗਿਕ ਖੇਤਰ ਫੇਜ਼-8 ਵਿਖੇ ਕੀਤਾ| ਇਸ ਮੌਕੇ ਪੰਜਾਬੀ ਫਿਲਮ ਇਡਸਟਰੀ ਦੀਆਂ ਮੁੱਖ ਸ਼ਖਸੀਅਤਾਂ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ| ਨਾਰਥ ਜੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅੱਜ ਨਵੇਂ ਖੁੱਲੇ ਦਫਤਰ ਦਾ ਬੂਟਾ ਉਸ ਸ਼ਖਸ਼ ਨੇ ਲਾਇਆ ਹੈ ਜਿਸ ਨੇ ਪੰਜਾਬ ਵਿੱਚ ਮੁੜ ਫਿਲਮਾਂ ਦਾ ਬੂਟਾ ਲਾਇਆ ਸੀ| ਘੁੱਗੀ ਨੇ ਕਿਹਾ ਕਿ ਫਿਲਮ ਇਡਸਟਰੀ ਨਾਲ ਜੁੜਣ ਵਾਲੇ ਨਵੇਂ ਆਰਟਿਸਟਾਂ ਲਈ ਡਾਇਰੈਕਟਰਾਂ ਨਾਲ ਮਿਲ ਕੇ ਆਡੀਸ਼ਨ ਕਰਵਾਏ ਜਾਣਗੇ ਤਾਂ ਜੋ ਉਨ੍ਹਾਂ ਦਾ ਸ਼ੋਸ਼ਣ ਨਾ ਹੋ ਸਕੇ| ਘੁੱਗੀ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਅਜਿਹਾ ਡਾਟਾ ਇਕੱਠਾ ਕਰੇਗੀ ਤਾਂ ਜੋ ਕਿਸੇ ਵੀ ਡਾਇਰੈਕਟਰ ਦੀ ਲੋੜ ਅਨੁਸਾਰ ਉਨ੍ਹਾਂ ਨੂੰ ਆਰਟੀਸਟ ਮੁਹੱਇਆ ਕਰਵਾਇਆ ਜਾ ਸਕੇ| ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸੀਨੀਅਰ ਆਰਟੀਸਟ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਲੀਗਲ ਤੇ ਹੋਰ ਲੋੜ ਲਈ ਪੂਰੀ ਮਦਦ ਕੀਤੀ ਜਾਏਗੀ ਅਤੇ ਨਵੇਂ ਆਰਟਿਸਟਾਂ ਨੂੰ ਗਾਈਡ ਕਰਨ ਲਈ ਸਮਾਜ ਵਿੱਚ ਚੰਗੇ ਕੰਮ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਏਗਾ| ਇਸ ਮੌਕੇ ਐਸੋਸੀਏਸ਼ਨ ਦੇ ਜਰਨਲ ਸੱਕਤਰ ਕਲਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਇਸ ਐਸੋਸੀਏਸ਼ਨ ਕਲਾਕਾਰਾਂ ਦੀ ਭਲਾਈ ਲਈ ਕੰਮ ਕਰੇਗੀ| ਇਸ ਮੌਕੇ ਸੰਸਥਾ ਦੇ ਵਾਈਸ ਪ੍ਰਧਾਨ ਬੀ.ਬੀ.ਵਰਮਾ ਤੇ ਸ਼ਵਿੰਦਰ ਮਾਹਲ , ਕਲਾਕਾਰ ਬੀਨੂੰ ਢਿੱਲੋ, ਤਰਸੇਮ ਜੱਸੜ, ਕਰਮਜੀਤ ਅਨਮੋਲ, ਕੁਲਵਿੰਦਰ ਬਿੱਲਾ, ਜੇ.ਐਸ.ਚੀਮਾ, ਰਵਿੰਦਰ ਮੰਡ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਦਿਲਾਵਰ ਸਿੱਧੂ , ਜਸਵਿੰਦਰ ਢਿੱਲੋਂ, ਜਸਵੀਰ ਗਿੱਲ , ਧਰਮਬੀਰ ਭੰਗੂ, ਤਰਸੇਮ ਪੌਲ, ਬੋਬੀ ਘਈ, ਗੁਰਮੀਤ ਸਾਜਨ, ਸਤਵੰਤ ਕੌਰ, ਵਿਨੋਦ ਸ਼ਰਮਾ, ਸਜਵੀਰ ਢਿੱਲੋਂ, ਕਰਮਜੀਤ ਪ੍ਰਿੰਸ, ਪਿੰਕੀ ਸੱਗੂ, ਅਨੀਤਾ ਸਬਦੀਸ਼, ਹਰਦੀਪ ਗਿੱਲ, ਡਾ. ਰਣਜੀਤ, ਅਮਨ ਧਾਲੀਵਾਲ, ਸਕੰਦਰ ਸਲੀਮ, ਜਗਜੀਤ ਸਰੀਨ, ਦਲਜੀਤ ਧਾਲੀ, ਮਨੀ ਧਾਲੀਵਾਲ, ਮੋਹਿਤ ਬਨਵੈਤ, ਜਰਨੈਲ ਸਿੰਘ ਸੈਣੀ, ਕੁਮਾਰ ਪਵਨਦੀਪ ਵੀ ਮੌਜੂਦ ਸਨ|


