- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨੌਜਵਾਨਾਂ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ
ਪੰਮੀ ਬਾਈ ਦੀ ਅਗਵਾਈ ਹੇਠ 14 ਮੈਂਬਰੀ ਮਿਸ਼ਨ ਪਿੰਡਾ ਤੱਕ ਸਿਹਤਮੰਦ ਸੱਭਿਆਚਾਰਕ ਲਹਿਰ ਪੈਦਾ ਕਰਨ ਲਈ ਕਰੇਗਾ ਕੰਮ
ਚੰਡੀਗੜ – ਨੌਜਵਾਨ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ‘ਸੱਭਿਆਚਾਰ ਪਾਰਲੀਮੈਂਟ’ ਸਿਰਜਣ ਦੇ ਸੁਫਨੇ ਨੂੰ ਸਾਕਾਰ ਕਰਦਿਆਂ ਪੰਜਾਬ ਕਲਾ ਪਰਿਸ਼ਦ ਵੱਲੋਂ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ। ਇਹ ਫੈਸਲਾ ਅੱਜ ਇਥੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਮਿਸ਼ਨ ਦਾ ਡਾਇਰੈਕਟਰ ਉਘੇ ਗਾਇਕ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ’ ਨੂੰ ਬਣਾਇਆ ਗਿਆ ਹੈ।ਪੰਜਾਬ ਕਲਾ ਪਰਿਸ਼ਦ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਹੋਈ ਮੀਟਿੰਗ ਵਿੱਚ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਵੱਲੋਂ ਸੂਬੇ ਵਿੱਚ ਸਿਹਤਮੰਦ ਸੱਭਿਆਚਾਰ ਲਹਿਰ ਖੜੀ ਕਰਨ ਦੇ ਸੁਫਨਿਆਂ ਨੂੰ ਸਕਾਰ ਕਰਨ ਲਈ ‘ਪੰਜਾਬ ਸੱਭਿਆਚਾਰ ਮਿਸ਼ਨ’ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ ਜੋ ਮੁੱਖ ਦਫਤਰ ਤੋਂ ਪਿੰਡ ਤੱਕ ਕੰਮ ਕਰ ਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜੇਗਾ। ਲੋਕ ਗਾਇਕੀ ਅਤੇ ਲੋਕ ਨਾਚਾਂ ਦੇ ਮੋਢੀ ਪੰਮੀ ਬਾਈ ਦੀ ਅਗਵਾਈ ਹੇਠ ਬਣੇ ਇਸ ਮਿਸ਼ਨ ਵਿੱਚ ਕੁੱਲ 14 ਮੈਂਬਰ ਲਏ ਗਏ ਹਨ ਜੋ ਕਲਾ, ਸਾਹਿਤ, ਸੱਭਿਆਚਾਰ ਖੇਤਰਾਂ ਦੇ ਮਾਹਿਰ ਹਨ। ਇਨਾਂ ਮੈਂਬਰਾਂ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਉੱਘੇ ਨ੍ਰਿਤ ਨਿਰਦੇਸ਼ਕ ਪ੍ਰਿੰਸੀਪਲ ਇੰਦਰਜੀਤ ਸਿੰਘ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਗੁਰਪ੍ਰੀਤ ਸਿੰਘ ਘੁੱਗੀ, ਉੱਘੀ ਲੋਕ ਗਾਇਕ ਸੁਖੀ ਬਰਾੜ, ਡਾ. ਨਿਰਮਲ ਜੌੜਾ, ਡਾ. ਜਸਬੀਰ ਕੌਰ ਰਿਸ਼ੀ, ਨਿੰਦਰ ਘੁਗਿਆਣਵੀ, ਡਾ. ਸੁਰਜੀਤ (ਪਟਿਆਲਾ), ਡਾ. ਗੁਰਸੇਵਕ ਲੰਬੀ (ਪਟਿਆਲਾ), ਯਾਦਵਿੰਦਰ ਸਿੱਧੂ ਤੇ ਅਸ਼ੋਕ ਬਾਂਸਲ ਸ਼ਾਮਲ ਹਨ। ‘ਪੰਜਾਬ ਸੱਭਿਆਚਾਰਕ ਮਿਸ਼ਨ’ ਦਾ ਮੁੱਖ ਮਕਸਦ ਪੰਜਾਬ ਵਿੱਚ ਅਜਿਹੀ ਸੱਭਿਆਚਾਰਕ ਲਹਿਰ ਪੈਦਾ ਕਰਨਾ ਹੈ ਜਿਹੜੀ ਸਿਹਤਮੰਦ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰੇ। ਪੰਜਾਬ ਦੇ ਨੌਜਵਾਨਾਂ ਨੂੰ ਚੰਗੇ ਸੰਸਕਾਰ ਦੇਣੇ ਅਤੇ ਚੰਗੀ ਗਾਇਕੀ ਅਤੇ ਕੋਮਲ ਕਲਾਵਾਂ ਨੂੰ ਉਤਸ਼ਾਹਤ ਕਰਨ ਦਾ ਉਦੇਸ਼ ਲੈ ਕੇ ਅੱਗੇ ਵਧੇ। ਪੰਜਾਬ ਸੱਭਿਆਚਾਰਕ ਮਿਸ਼ਨ ਵੱਲੋਂ ਜ਼ਿਲਾ ਪੱਧਰ ‘ਤੇ ਕਨਵੀਨਰ ਥਾਪ ਕੇ ਪੰਜਾਬ ਦੇ ਸਾਰੇ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਜਾਵੇਗਾ।


