ਪਰਾਲੀ ਨੂੰ ਅੱਗ ਲਾਉਣ ਕਰਕੇ ਖੰਗ, ਬੁਖਾਰ, ਨਜਲੇ ਤੇ ਸਾਹ ਦੀਆਂ ਬਿਮਾਰੀਆਂ ਤੋਂ ਲੋਕ ਪ੍ਰੇਸ਼ਾਨ

ਰਾਜਪੁਰਾ – ਪੰਜਾਬ ਸਰਕਾਰ ਅਤੇ ਕੋਮੀ ਗਰਨਿ ਟ੍ਰਿਬਿਉਨਲ ਨੇ ਕਿਸਾਨਾਂ ਨੂੰ ਪਰਾਲੀ ਨਾਂ ਸਾੜਨ ਬਾਰੇ ਕਿਹਾ ਅਤੇ ਆਦੇਸ਼ ਦਿੱਤਾ ਸੀ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਵੇਗਾ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਕਿਸਾਨ ਜੱਥੇਬੰਦੀਆਂ ਦੇ ਰੋਹ ਨੂੰ ਦੇਖਦੇ ਹੋਏ ਸਰਕਾਰ ਦੀ ਫੂਕ ਨਿਕਲ ਗਈ ਹੈ। ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਫੈਸਲਾ ਲਗਾਤਾਰ ਜਾਰੀ ਹੈ। ਜਿਸ ਕਾਰਨ ਸ਼ਾਮ ਸਵੇਰੇ ਵਾਤਾਵਰਣ ਕਾਫੀ ਦੁਸ਼ਿਤ ਹੋ ਰਿਹਾ ਹੈ ਜੋ ਕਿ ਅਨੇਕਾਂ ਬਿਮਾਰੀਆਂ ਨੂੰ ਸੱਦਾ ਵੀ ਦੇ ਰਿਹਾ ਹੈ। ਇਨ੍ਹਾਂ ਹੀ ਨਹੀ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੂੰ ਕਾਫ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨੇੜਲੇ ਪਿੰਡਾਂ ਦੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਕਾਰਣ ਨਿਕਦਲੇ ਗੰਦੇ ਧੁੰਏ ਤੋਂ ਅਨੇਕਾਂ ਬਿਮਾਰੀਆਂ ਸਾਹ, ਨਜਲਾ, ਜੁਕਾਮ, ਖੰਘ, ਬੁਖਾਰ ਨੇ ਲੋਕਾਂ ਦਾ ਜਿਉਣਾ ਦੁੱਬਰ ਕਰਕੇ ਰੱਖ ਦਿੱਤਾ ਹੈ।ਜਿਸ ਕਰਕੇ ਹਸਪਤਾਲਾਂ ਵਿਚ ਡਾਕਟਰਾਂ ਕੋਲ ਭੀੜ ਲੱਗੀ ਹੋਈ ਹੈ। ਇਸ ਸਬੰਧੀ ਗਲਬਾਤ ਕਰਦਿਆ ਕਿਸਾਨ ਆਗੂ ਬਲਵੰਤ ਸਿੰਘ, ਜਸਪਾਲ ਸਿੰਘ, ਗੁਰਵਿੰਦਰ ਸਿੰਘ, ਪ੍ਰੇਮ ਨੰਬਰਦਾਰ, ਕੁਲਬੀਰ ਸਿੰਘ ਹਾਸਮਪੁਰ, ਸੁਰਿੰਦਰ ਘੁਮਾਣਾ ਸਮੇਤ ਹੋਰਨਾਂ ਨੇ ਦੱਸਿਆ ਕਿ ਪਰਾਲ਼ੀ ਨੂੰ ਅੱਗ ਲਾਉਣਾ ਸਾਡਾ ਸ਼ੌਕ ਨਹੀ ਹੈ ਪਰ ਡੀਜਲ ਦੇ ਮਹਿੰਗੇ ਭਾਅ ਕਾਰਨ ਖੇਤੀ ਦਾ ਧੰਦਾਂ ਹੁਣ ਲਾਹੇਵੰਦ ਨਹੀ ਰਿਹਾ ਹੈ। ਕਿਉਂਕਿ ਪਹਿਲਾਂ ਹੀ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਨਾਲ ਜੂਝਣਾ ਪੈ ਰਿਹਾ ਹੈ।ਜੇਕਰ ਸਰਕਾਰ ਚਾਹੁੰਦੀ ਹੈ ਕਿ ਪਰਾਲੀ ਨੂੰ ਕਿਸਾਨ ਅੱਗ ਨਾਂ ਲਾਉਣ ਤਾਂ ਕਿਸਾਨਾਂ ਨੂੰ 5 ਹਜਾਰ ਏਕੜ ਦੇ ਹਿਸਾਬ ਨਾਲ ਮੁਆਵਜਾ ਦੇਵੇ।

VIA PUNJAB