ਪਾਕਿਸਤਾਨ ਨੇ ਕੀਤਾ ਨਿਯਮਾਂ ਦਾ ਉਲੰਘਣ, ਭਾਰਤੀ ਸੀਮਾ ’ਚ ਦਾਖ਼ਲ ਹੋਇਆ ਹੈਲੀਕਾਪਟਰ

ਜੰਮੂ ਕਸ਼ਮੀਰ -ਪਾਕਿਸਤਾਨੀ ਹੈਲੀਕਾਪਟਰ ਭਾਰਤ ਦੇ ਪੁੰਛ ਸੈਕਟਰ ‘ਚ ਦਾਖ਼ਲ ਹੋ ਗਿਆ।ਪਾਕਿਸਤਾਨ ਹੈਲੀਕਾਪਟਰ ਨੇ ਇੰਡੀਅਨ ਏਅਰਸਪੇਸ ਦਾ ਉਲੰਘਣ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਭਾਰਤੀ ਸੀਮਾ ਦੇ 300 ਮੀਟਰ ਅੰਦਰ ਦਾਖ਼ਲ ਹੋ ਗਿਆ ਸੀ।ਕਿਸੇ ਵੀ ਵਲੋਂ ਕੋਈ ਵੀ ਹਮਲਾਵਰ ਕਾਰਵਾਈ ਨਹੀਂ ਕੀਤੀ ਗਈ।ਹੈਲੀਕਾਪਟਰ ਐਤਵਾਰ ਦੁਪਹਿਰ ਕਰੀਬ 12 ਵਜੇ ਭਾਰਤ ਦੀ ਸੀਮਾ ’ਚ ਦਾਖ਼ਲ ਹੋਇਆ ਸੀ।ਇਸ ਤੋਂ ਪਹਿਲਾਂ ਭਾਰਤੀ ਸੈਨਾ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਦਾ ਵੀ ਇਕ ਵੀਡੀਓ ਸਾਹਮਣੇ ਆਇਆ ਸੀ।

VIA PUNJAB