- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿ ਤੋਂ ਪਰਤੇ ਹਾਮਿਦ ਦੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ
ਨਵੀਂ ਦਿੱਲੀ – ਪਾਕਿਸਤਾਨ ਦੀ ਜੇਲ ਵਿੱਚ ਸਜ਼ਾ ਕੱਟ ਕੇ 6 ਸਾਲਾਂ ਬਾਅਦ ਵਾਪਸ ਪਰਤਿਆ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਅਤੇ ਉਸ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ| ਨਵੀਂ ਦਿੱਲੀ ਵਿਖੇ ਪਰਿਵਾਰ ਨੇ ਅੱਜ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਮਾਂ ਨੇ ਸੁਸ਼ਮਾ ਦਾ ਧੰਨਵਾਦ ਕਰਦਿਆਂ ਕਿਹਾ, ”ਮੇਰਾ ਭਾਰਤ ਮਹਾਨ, ਮੇਰੀ ਮੈਡਮ ਮਹਾਨ, ਸਭ ਮੈਡਮ ਨੇ ਹੀ ਕੀਤਾ|” ਉੱਥੇ ਹੀ ਹਾਮਿਦ ਵੀ ਸੁਸ਼ਮਾ ਨੂੰ ਮਿਲ ਕੇ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ| ਉਸ ਨੇ ਰੋਂਦੇ ਹੋਏ ਕਿਹਾ ਕਿ ਮੈਂ ਤੁਹਾਡੇ ਕਰ ਕੇ ਅਤੇ ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ ਹੀ ਅੱਜ ਇੱਥੇ ਹਾਂ| ਜਿਕਰਯੋਗ ਹੈ ਕਿ ਹਾਮਿਦ ਕੱਲ ਰਿਹਾਅ ਹੋ ਕੇ ਭਾਰਤ ਪਰਤਿਆ ਹੈ| ਹਾਮਿਦ ਦਾ ਪਰਿਵਾਰ ਅੰਮ੍ਰਿਤਸਰ ਵਾਹਗਾ ਬਾਰਡਰ ਤੇ ਉਸ ਨੂੰ ਲੈ ਗਿਆ ਸੀ| ਹਾਮਿਦ ਦੀ ਵਤਨ ਵਾਪਸੀ ਲਈ ਸਰਕਾਰ ਅਤੇ ਮੀਡੀਆ ਨੇ ਪੂਰਾ ਸਹਿਯੋਗ ਦਿੱਤਾ| ਜ਼ਿਕਰਯੋਗ ਹੈ ਕਿ ਮੁੰਬਈ ਦਾ ਰਹਿਣ ਵਾਲਾ ਹਾਮਿਦ ਅੰਸਾਰੀ ਇਕ ਲੜਕੀ ਨਾਲ ਆਨਲਾਈਨ ਦੋਸਤੀ ਕਰਨ ਮਗਰੋਂ 2012 ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਪਹੁੰਚਿਆ ਸੀ| ਅੰਸਾਰੀ ਅਫਗਾਨਿਸਤਾਨ ਦੇ ਰਸਤਿਓਂ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਪਾਕਿਸਤਾਨੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ| 15 ਦਸੰਬਰ 2015 ਨੂੰ ਫੌਜੀ ਅਦਾਲਤ ਨੇ ਉਸ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਸੀ| ਉਸ ਤੇ ਫਰਜ਼ੀ ਪਾਕਿਸਤਾਨੀ ਆਈ.ਡੀ. ਕਾਰਡ ਰੱਖਣ ਦਾ ਦੋਸ਼ ਲੱਗਾ ਸੀ| ਇਸ ਤੋਂ ਬਾਅਦ ਉਸ ਤੇ ਜਾਸੂਸੀ ਦਾ ਕੇਸ ਚਲਾ ਕੇ ਜੇਲ ਭੇਜ ਦਿੱਤਾ ਗਿਆ ਸੀ|


