ਪਾਕਿ ਨਹੀਂ ਘਟਾ ਰਿਹਾ ਕਰਤਾਰਪੁਰ ਲਾਂਘੇ ਦੀ 20 ਡਾਲਰ ਫ਼ੀਸ- ਸੈਫਉੱਲਾ ਖੋਖਰ

ਅੰਮਿ੍ਤਸਰ, 28 ਅਕਤੂਬਰ (ਵਾਇਆ ਪੰਜਾਬ)
ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪ੍ਰਤੀ ਭਾਰਤੀ ਯਾਤਰੂ ਕੋਲੋਂ ਪਾਕਿ ਸਰਕਾਰ ਵਲੋਂ ਵਸੂਲਿਆ ਜਾ ਰਿਹਾ 20 ਡਾਲਰ (ਲਗਭਗ 1660 ਭਾਰਤੀ ਰੁਪਏ ਅਤੇ 6000 ਪਾਕਿਸਤਾਨੀ ਰੁਪਏ) ਯਾਤਰਾ ਖ਼ਰਚ ਘੱਟ ਕੀਤੇ ਜਾਣ ਬਾਰੇ ਭਾਰਤੀ ਮੀਡੀਆ ‘ਚ ਪ੍ਰਕਾਸ਼ਿਤ ਖ਼ਬਰਾਂ ਦਾ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਨੇ ਖੰਡਨ ਕੀਤਾ ਹੈ | ਪੀ. ਐੱਮ. ਯੂ. ਦੇ ਨਵ-ਨਿਯੁਕਤ ਡਿਪਟੀ ਸਕੱਤਰ (ਪ੍ਰਬੰਧਨ) ਸੈਫਉੱਲਾ ਖੋਖਰ ਨੇ ਨਾਰੋਵਾਲ ਤੋਂ ‘ਅਜੀਤ’ ਨੂੰ ਦੱਸਿਆ ਕਿ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ 24 ਅਕਤੂਬਰ 2019 ਨੂੰ ਹੋਏ ਦੁਵੱਲੇ ਸਮਝੌਤੇ ਦੇ ਚਲਦਿਆਂ ਭਾਰਤੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸ. ਸੀ. ਐੱਲ. ਦਾਸ ਅਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਡਾ: ਮੁਹੰਮਦ ਫ਼ੈਸਲ ਨੇ 18 ਪੁਆਇੰਟ ‘ਤੇ ਦਸਤਖ਼ਤ ਕੀਤੇ ਸਨ, ਜਿਨ੍ਹਾਂ ‘ਚ 6 ਨੰਬਰ ਪੁਆਇੰਟ ‘ਚ ਦੋਵਾਂ ਮੁਲਕਾਂ ਨੇ ਇਹ ਮੰਨਿਆ ਸੀ ਕਿ ਅਗਲੇ 5 ਸਾਲ ਤੱਕ ਭਾਰਤੀ ਯਾਤਰੂਆਂ ਕੋਲੋਂ 20 ਡਾਲਰ ਯਾਤਰਾ ਖ਼ਰਚ ਵਸੂਲਿਆ ਜਾਵੇਗਾ |

VIA PUNJAB