ਪਾਕਿ ਵੱਲੋਂ ਰਾਜੌਰੀ ਤੇ ਪੁੰਛ ’ਚ ਗੋਲੀਬਾਰੀ-ਇੱਕ ਨਾਗਰਿਕ ਜ਼ਖਮੀ

ਰਾਜੌਰੀ – ਪਾਕਿਸਤਾਨੀ ਫ਼ੌਜ ਨੇ ਗੋਲੀਬੰਦੀ ਦੀ ਇਕ ਵਾਰ ਫ਼ਿਰ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਕੋਲ ਸਰਹਦੀ ਚੌਕੀਆਂ ਅਤੇ ਪਿੰਡਾਂ ਉਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਤੇ ਮੋਰਟਾਰ ਦਾਗ਼। ਰਖਿਆ ਬੁਲਾਰੇ ਨੇ ਦਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ ਵਿਚ ਪਾਕਿਸਤਾਨ ਵਲੋਂ ਐਲ.ਓ.ਸੀ. ਪਾਰ ਕੀਤੀ ਗਈ ਗੋਲਾਬਾਰੀ ਵਿਚ ਮੁਹੰਮਦ ਮਹਿਰੂਫ਼ ਨਾਂਅ ਦਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪਾਕਿਸਤਾਨ ਨੇ ਇਕ ਪੰਦਰਵਾੜ੍ਹੇ ਦੀ ਸ਼ਾਂਤੀ ਤੋਂ ਬਾਅਦ ਵੀਰਵਾਰ ਤੋਂ ਪੁੰਛ ਦੇ ਸ਼ਾਹਪੁਰ ਤੇ ਕਿਰਣੀ ਸੈਕਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਅਗਲੇ ਹੀ ਦਿਨ ਉਸ ਨੇ ਇਸੇ ਜ਼ਿਲ੍ਹੇ ਦੇ ਕਸਬਾ ਸੈਕਟਰ ਵਿੰਚ ਵੀ ਗੋਲੀਬਾਰੀ ਕੀਤੀ।

VIA PUNJAB